Festival ਸੀਜ਼ਨ ਤੋਂ ਪਹਿਲਾਂ ਵੱਡੀ ਯੋਜਨਾ ਬਣਾ ਰਹੀ ਪੁਲਸ, ਸ਼ੁਰੂ ਕੀਤੀਆਂ ਮੀਟਿੰਗਾਂ

10/02/2023 12:02:14 PM

ਲੁਧਿਆਣਾ (ਸੰਨੀ) : ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਫੈਸਟੀਵਲ ਸੀਜ਼ਨ ਵੀ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਸ਼ਹਿਰ ਦੇ ਪੁਰਾਣੇ ਬਜ਼ਾਰ ਜਿਵੇਂ ਚੌੜਾ ਬਜ਼ਾਰ, ਫੀਲਡਗੰਜ, ਗੁੜਮੰਡੀ, ਡਵੀਜ਼ਨ ਨੰਬਰ-3, ਬਰਾਊਨ ਰੋਡ, ਘੰਟਾਘਰ ਚੌਂਕ ਅਤੇ ਉਸ ਦੇ ਨੇੜੇ ਦੇ ਇਲਾਕਿਆਂ ’ਚ ਟ੍ਰੈਫਿਕ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਯੋਜਨਾ ਤਹਿਤ ਪੀ. ਸੀ. ਆਰ. ਸੇਵਾ ਨੂੰ ਐਕਟਿਵ ਕਰਨਾ, ਦੁਕਾਨਦਾਰਾਂ ਨਾਲ ਬੈਠਕ ਕਰਨਾ ਅਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣਾ ਸ਼ਾਮਲ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ

ਦੱਸ ਦੇਈਏ ਕਿ ਨਰਾਤੇ ਸ਼ੁਰੂ ਹੁੰਦੇ ਹੀ ਬਜ਼ਾਰਾਂ ’ਚ ਭੀੜ ਵੱਧਣ ਲੱਗਦੀ ਹੈ। ਲੋਕ ਫੈਸਟੀਵਲ ਸੀਜ਼ਨ ਦੀ ਖ਼ਰੀਦਦਾਰੀ ਕਰਨ ਲਈ ਸੜਕਾਂ ’ਤੇ ਉਮੜ ਆਉਂਦੇ ਹਨ, ਜਿਸ ਨਾਲ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਸਥਿਤੀ ਵਿਗੜ ਜਾਂਦੀ ਹੈ। ਹਰ ਸਾਲ ਟ੍ਰੈਫਿਕ ਪੁਲਸ ਵੱਲੋਂ ਪਹਿਲਾਂ ਤੋਂ ਹੀ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਇੰਤਜ਼ਾਮ ਕਰ ਲਏ ਜਾਂਦੇ ਹਨ। ਇਸ ਵਾਰ ਵੀ ਟ੍ਰੈਫਿਕ ਪੁਲਸ ਵੱਲੋਂ ਦੁਕਾਨਦਾਰਾਂ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਆਉਣ ਵਾਲੇ ਦਿਨਾਂ ’ਚ ਟ੍ਰੈਫਿਕ ਜਾਮ ਦੀ ਸਮੱਸਿਆ ਪੇਸ਼ ਨਾ ਆਵੇ। ਦੁਕਾਨਦਾਰ ਸੰਗਠਨਾਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਅਪੀਲ ਕਰਨ ਦੇ ਨਾਲ-ਨਾਲ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਨਾ ਸਜਾਉਣ ਅਤੇ ਪਾਰਕਿੰਗ ਵੀ ਸਹੀ ਢੰਗ ਨਾਲ ਕਰਨ ਤਾਂ ਜੋ ਸੜਕ ’ਤੇ ਚੱਲਣ ਵਾਲੇ ਹੋਰ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ।

ਇਹ ਵੀ ਪੜ੍ਹੋ : ਬੱਚਾ ਨਾ ਹੋਣ 'ਤੇ ਨੂੰਹ ਨੂੰ ਪਸੰਦ ਨਹੀਂ ਕਰਦੇ ਸੀ ਸਹੁਰੇ, ਇਕ ਦਿਨ ਬਣ ਗਏ ਕਸਾਈ, ਹੱਦ ਹੀ ਕਰ ਛੱਡੀ

ਇਸ ਦੇ ਨਾਲ ਹੀ ਪੀ. ਸੀ. ਆਰ. ਸੇਵਾ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਪੀ. ਸੀ. ਆਰ. ਸੇਵਾ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਨ੍ਹਾਂ ਪੁਆਇੰਟਾਂ ’ਤੇ ਟ੍ਰੈਫਿਕ ਕਰਮਚਾਰੀ ਨਹੀਂ ਉਪਲੱਬਧ ਹੁੰਦੇ, ਉੱਥੇ ਟ੍ਰੈਫਿਕ ਜਾਮ ਖੁੱਲ੍ਹਵਾਉਣ ਵਿਚ ਮਦਦ ਕਰਨ। ਤੀਜਾ ਸਭ ਤੋਂ ਵੱਡੀ ਸਮੱਸਿਆ ਨਾਜਾਇਜ਼ ਕਬਜ਼ਿਆਂ ਦੀ ਹੈ। ਟ੍ਰੈਫਿਕ ਪੁਲਸ ਵੱਲੋਂ ਨਗਰ ਨਿਗਮ ਨਾਲ ਮਿਲ ਕੇ ਸ਼ਹਿਰ ’ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਕਿ ਹੁਣ ਤੋਂ ਹੀ ਫੈਸਟੀਵਲ ਸੀਜ਼ਨ ਨੂੰ ਜਾਮ ਮੁਕਤ ਬਣਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News