ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਟ੍ਰੈਫਿਕ ਪੁਲਸ ਨੇ ਜਾਰੀ ਕਰ'ਤੀ ਐਡਵਾਇਜ਼ਰੀ

Tuesday, Mar 04, 2025 - 06:10 PM (IST)

ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ, ਟ੍ਰੈਫਿਕ ਪੁਲਸ ਨੇ ਜਾਰੀ ਕਰ'ਤੀ ਐਡਵਾਇਜ਼ਰੀ

ਚੰਡੀਗੜ੍ਹ : 5 ਮਾਰਚ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (SKM) ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਸਥਾਨਕ ਪੁਲਸ ਨੇ ਕਈ ਥਾਵਾਂ ਉਤੇ ਸਖਤੀ ਵਧਾ ਦਿੱਤੀ ਹੈ। ਚੰਡੀਗੜ੍ਹ ਪੁਲਸ ਨੇ ਕਿਸਾਨਾਂ ਦੇ ਐਲਾਨ ਨੂੰ ਵੇਖਦੇ ਹੋਏ ਵਿਸ਼ੇਸ਼ ਟ੍ਰੈਫਿਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। 

ਪ੍ਰਭਾਵਿਤ ਖੇਤਰਾਂ ਵਿੱਚ ਜ਼ੀਰਕਪੁਰ ਬੈਰੀਅਰ, ਫੈਦਾਂ ਬੈਰੀਅਰ, ਸੈਕਟਰ 48/49 ਦੀ ਵੰਡਣ ਵਾਲੀ ਸੜਕ, ਸੈਕਟਰ 49/50, ਸੈਕਟਰ 50/51 (ਜੇਲ੍ਹ ਰੋਡ), ਸੈਕਟਰ 51/52 (ਮਟੌਰ ਬੈਰੀਅਰ), ਸੈਕਟਰ 52/53 (ਕਜਹੇੜੀ ਚੌਕ), ​​ਸੈਕਟਰ 53/54 (ਫ਼ਰਨੀਚਰ ਮਾਰਕੀਟ), ਸੈਕਟਰ 54/55 (ਬਡਹੇਰੀ ਬੈਰੀਅਰ), ਸੈਕਟਰ 55/56 (ਪਲਸੌਰਾ ਬੈਰੀਅਰ), ਨਵਾਂ ਗਾਉਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਸ਼ਾਮਲ ਹਨ।

PunjabKesari

ਉਪਰੋਕਤ ਦੇ ਮੱਦੇਨਜ਼ਰ, ਆਮ ਲੋਕਾਂ ਨੂੰ ਕਿਸੇ ਵੀ ਭੀੜ/ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।


author

Baljit Singh

Content Editor

Related News