ਜਥੇਦਾਰ ਅਜਨਾਲਾ ਦੇ ਅਵਤਾਰ ਸਿੰਘ ਨਾਲ ਸ਼ੱਕੀ ਸਬੰਧਾਂ ਦੀ ਜਾਂਚ ਕਰ ਰਹੀ ਹੈ ਪੁਲਿਸ
Friday, Nov 23, 2018 - 04:27 PM (IST)

ਜਲੰਧਰ (ਵੈਬ ਡੈਸਕ) ਪੰਜਾਬ ਪੁਲਿਸ ਨੇ ਅੰਮ੍ਰਿਤਸਰ ਗਰੇਨੇਡ ਦੇ ਹਮਲੇ ਦੇ ਦੋਸ਼ੀ ਅਵਤਾਰ ਸਿੰਘ ਨਾਲ ਜਥੇਦਾਰ ਅਜਨਾਲਾ ਦੇ ਸਬੰਧ ਹੋਣ ਦਾ ਜ਼ਾਹਰ ਕੀਤਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਪੁਲਿਸ ਅਵਤਾਰ ਸਿੰਘ ਦੇ ਸਿੱਖ ਕੱਟੜਪੰਥੀਆਂ ਦੇ ਨਾਲ ਸਬੰਧਾਂ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਅਵਤਾਰ ਸਿੰਘ ਦਾ ਪਿਤਾ "ਧਰਮ ਫੌਜੀ" ਸੀ ਜਿਸ ਨੇ ਆਪਰੇਸ਼ਨ ਬਲੂਸਟਾਰ ਦੇ ਮੱਦੇਨਜ਼ਰ ਫੌਜ ਛੱਡ ਦਿੱਤੀ ਸੀ, ਉਹ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੇ ਕਾਫੀ ਨੇੜੇ ਸੀ। ਪੁਲਸ ਮੁਤਾਬਕ ਅਵਤਾਰ ਸਿੰਘ ਦਾ ਪਿਤਾ ਭਾਵੇਂ ਕਿ ਹੁਣ ਨਹੀਂ ਰਿਹਾ ਪਰ ਉਸ ਦੇ ਪ੍ਰਭਾਵ ਹੇਠ ਸਾਰਾ ਪਰਿਵਾਰ ਰਿਹਾ ਹੈ।
ਇਹ ਵੀ ਸੱਚਾਈ ਹੈ ਕਿ ਜਥੇਦਾਰ ਅਜਨਾਲਾ ਨੇ ਪਿਛਲੇ ਸਾਲ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਬਰਾਬਰੀ ਵਾਲੇ ਅਹੁਦੇ ਨੂੰ ਛੱਡ ਦਿੱਤਾ ਸੀ ਅਤੇ ਉਸ ਸਮੇਂ ਤੋਂ ਹੀ ਉਸਨੂੰ ਕੱਟੜਪੰਥੀਆਂ ਵੱਲੋਂ ਜਥੇਦਾਰ ਦੇ ਤੌਰ ’ਤੇ ਮੰਨਿਆ ਜਾ ਰਿਹਾ ਸੀ।
ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਧਰਨੇ ਤੋਂ ਗਾਇਬ ਹਨ ਜਥਦਾਰ ਅਜਨਾਲਾ
ਗੌਰਤਲਬ ਹੈ ਕਿ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ, ਅਜਨਾਲਾ ਬਰਗਾੜੀ ਵਿਚ ਦਿੱਤੇ ਜਾ ਰਹੇ ਧਰਨਾ ਸਥਾਨ ਤੋਂ ਵੀ ਗਾਇਬ ਹਨ। ਪੁਲਿਸ ਨੇ ਉਨ੍ਹਾਂ ਦੇ ਨੇੜਦਾਰਾਂ ਦੇ ਨਾਲ ਉਸ ਨਾਲ ਪਿਛਲੇ ਦਿਨਾਂ ਦੌਰਾਨ ਕੀਤੀ ਜਾ ਰਹੀ ਗੱਲਬਾਤ ਦੀ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਦੋਸ਼ੀ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਹਰਮੀਤ ਸਿੰਘ ਹੈਪੀ (ਪੀ.ਐਚ.ਡੀ.) ਨੇ ਵੀਡਿਓ ਕਾਲਾਂ ਰਾਹੀਂ ਗਰੇਡਾਂ ਦੀ ਵਰਤੋਂ ਕਰਨ ਦੀ ਟ੍ਰੇਨਿੰਗ ਦਿੱਤੀ ਸੀ। ਪੀਐਚਡੀ ਅਵਤਾਰ ਦੇ ਆਸਟ੍ਰੇਲੀਆ ਵਿਚ ਰਹਿੰਦੇ ਰਿਸ਼ਤੇਦਾਰ ਨੂੰ ਜਾਣਦਾ ਸੀ ਅਤੇ ਉਸ ਦੇ ਰਾਹੀਂ ਹੀ ਉਸਨੇ ਅਵਤਾਰ ਨਾਲ ਸੰਪਰਕ ਕੀਤਾ ਸੀ।