ਈਰਾਨੀ ਮੂਲ ਦੇ ਨੌਸਰਬਾਜ਼ਾਂ ਦੀ ਜਾਂਚ ’ਚ ਜੁਟੀ ਪੁਲਸ ਨੇ ਨਹੀਂ ਕੀਤਾ ਕੋਈ ਖੁਲਾਸਾ

Thursday, Jul 19, 2018 - 02:38 AM (IST)

ਈਰਾਨੀ ਮੂਲ ਦੇ ਨੌਸਰਬਾਜ਼ਾਂ ਦੀ ਜਾਂਚ ’ਚ ਜੁਟੀ ਪੁਲਸ ਨੇ ਨਹੀਂ ਕੀਤਾ ਕੋਈ ਖੁਲਾਸਾ

ਟਾਂਡਾ ਉਡ਼ਮੁਡ਼, (ਕੁਲਦੀਸ਼, ਪੰਡਿਤ, ਮੋਮੀ)- ਬੀਤੀ ਦੁਪਹਿਰ ਹਾਈਵੇ ’ਤੇ ਚੌਲਾਂਗ ਟੋਲ ਪਲਾਜ਼ਾ ਤੋਂ ਟਾਂਡਾ ਪੁਲਸ ਵੱਲੋਂ ਕਾਬੂ ਕੀਤੇ ਗਏ ਈਰਾਨੀ ਨੌਸਰਬਾਜ਼ਾਂ ਦੀ ਜਾਂਚ ’ਚ ਜੁਟੀ ਪੁਲਸ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਅਤੇ ਜਾਂਚ ਦਿੱਲੀ ਤੱਕ ਪਹੁੰਚ ਗਈ ਹੈ। ਦਿੱਲੀ ਤੋਂ ਆਈ ਕੇਂਦਰੀ ਜਾਂਚ ਏਜੰਸੀ ਦੀ ਟੀਮ ਵੀ ਅੱਜ ਸਵੇਰੇ ਜਾਂਚ ’ਚ ਸ਼ਾਮਲ ਹੋਈ।
ਕੀ ਹੈ ਮਾਮਲਾ : ਦੋਸ਼ ਹੈ ਕਿ 12 ਜੁਲਾਈ ਨੂੰ ਦਸੂਹਾ ਦੇ ਇਕ ਮਨੀ-ਚੇਂਜਰ ਦੀ ਦੁਕਾਨ ’ਤੇ ਆਏ ਸ਼ੱਕੀ ਈਰਾਨੀ ਨੌਜਵਾਨਾਂ ਨੇ ਨੌਸਰਬਾਜ਼ੀ ਕਰਦਿਆਂ 900 ਡਾਲਰਾਂ ਦਾ ਚੂਨਾ ਲਾਇਆ ਸੀ। ਵਿਦੇਸ਼ੀ ਮੂਲ ਦੇ ਨੌਜਵਾਨਾਂ ਨਾਲ ਸਬੰਧਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਤੀ ਰਾਤ ਤੱਕ ਆਈ. ਜੀ. ਜ਼ੋਨਲ ਨੌਨਿਹਾਲ ਸਿੰਘ, ਐੱਸ.ਐੱਸ.ਪੀ. ਜੇ. ਏਲੀਚੇਲਿਅਨ ਤੱਕ ਸਮੇਤ ਉੱਚ ਅਧਿਕਾਰੀ ਜਾਂਚ ’ਚ ਲੱਗੇ ਰਹੇ। 
ਅੱਜ ਸਵੇਰੇ ਦਿੱਲੀ ਤੋਂ ਆਈ ਟੀਮ ਅਤੇ ਜ਼ਿਲਾ ਪੁਲਸ ਦੀ ਟੀਮ ਨੇ ਜਾਂਚ ਨੂੰ ਅੱਗੇ ਵਧਾਇਆ। ਜਾਂਚ ਦੌਰਾਨ ਈਰਾਨੀ ਨੌਜਵਾਨਾਂ ਦੇ ਮੋਬਾਇਲਜ਼  ਦੀ ਕਾਲ ਡਿਟੇਲ ਆਦਿ ਤੋਂ ਇਲਾਵਾ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਅੱਜ ਸ਼ਾਮ ਤੱਕ ਨਾ ਤਾਂ ਉਕਤ ਈਰਾਨੀ ਨੌਜਵਾਨਾਂ ਖਿਲਾਫ਼ ਦਸੂਹਾ ਦੇ ਮਨੀ-ਚੇਂਜਰ ਨੇ ਕੋਈ ਸ਼ਿਕਾਇਤ ਦਰਜ ਕਰਵਾਈ ਅਤੇ ਨਾ ਹੀ ਜਾਂਚ ਕਰ ਰਹੀ ਪੁਲਸ ਦੇ ਹੱਥ ਕੁਝ ਲੱਗਾ।
 


Related News