ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਾ ਇੰਚਾਰਜ ਤਬਦੀਲ

Saturday, Apr 13, 2019 - 10:04 AM (IST)

ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਾ ਇੰਚਾਰਜ ਤਬਦੀਲ

ਚੰਡੀਗੜ੍ਹ (ਭੁੱਲਰ) : ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੇ ਨਿਯਮਾਂ ਮੁਤਾਬਕ ਪੰਜਾਬ ਦੇ 9 ਜ਼ਿਲਿਆਂ ਦੇ 24 ਥਾਣਿਆਂ ਦੇ ਇੰਚਾਰਜ ਐੱਸ. ਐੱਚ. ਓ. ਤਬਦੀਲ ਕੀਤੇ ਹਨ। ਮੁੱਖ ਚੋਣ ਅਧਿਕਾਰੀ ਦੀ ਮਨਜ਼ੂਰੀ ਤੋਂ ਬਾਅਦ ਇਹ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਹਰਬੰਸ ਸਿੰਘ ਨੂੰ ਬਦਲ ਕੇ ਐੱਸ. ਐੱਚ. ਓ. ਥਾਣਾ ਸਰਾਭਾ ਨਗਰ, ਲੁਧਿਆਣਾ, ਕੁਲਵੰਤ ਚੰਦ ਨੂੰ ਇੰਡਸਟਰੀਅਲ ਏਰੀਆ ਲੁਧਿਆਣਾ, ਰਣਜੀਤ ਸਿੰਘ ਨੂੰ ਭਿਖੀਵਿੰਡ, ਨਵੀਨ ਕੁਮਾਰ ਨੂੰ ਐੱਨ. ਆਰ. ਆਈ. ਥਾਣਾ ਫਿਰੋਜ਼ਪੁਰ, ਮਲਕੀਤ ਸਿੰਘ ਐੱਨ. ਆਰ. ਆਈ. ਥਾਣਾ ਮੋਗਾ, ਵੇਦ ਪ੍ਰਕਾਸ਼ ਨੂੰ ਬੱਧਣੀ ਕਲਾਂ, ਬਲਜੀਤ ਸਿੰਘ ਨੂੰ ਪੁਰਾਣਾ ਸ਼ਾਲਾ, ਕਸ਼ਮੀਰ ਸਿੰਘ ਨੂੰ ਅਜਨਾਲਾ, ਬਿਕਰ ਸਿੰਘ ਸਹਿਣਾ, ਮਨੋਜ ਕੁਮਾਰ ਨੂੰ ਦੀਨਾਨਗਰ, ਪਰਵੀਨ ਕੁਮਾਰ ਨੂੰ ਦੋਰਾਂਗਲਾ, ਸਰਬਜੀਤ ਸਿੰੰਘ ਇੰਚਾਰਜ ਟ੍ਰੈਫਿਕ ਗੁਰਦਾਸਪੁਰ, ਬਲਵਿੰਦਰ ਸਿੰਘ ਨੂੰ ਮੁਕੇਰੀਆਂ, ਰੁਪਿੰਦਰ ਸਿੰਘ ਬੁੱਲੋਵਾਲ, ਜੈਅ ਗੋਪਾਲ ਨੂੰ ਭਾਦਸੋਂ, ਸੁਖਵਿੰਦਰ ਕੌਰ ਨੂੰ ਥਾਣਾ ਅਨਾਜ ਮੰਡੀ, ਪਟਿਆਲਾ, ਵਿਜੇ ਪਾਲ ਨੂੰ ਸਦਰ ਰਾਜਪੁਰਾ, ਸਰਦਾਰਾ ਸਿੰਘ ਨੂੰ ਘਨੌਰ, ਵਿਜੇ ਕੁਮਾਰ ਨੂੰ ਸ਼ੰਭੂ, ਨਰਿੰਦਰ ਪਾਲ ਸਿੰਘ ਨੂੰ ਸ਼ੁਤਰਾਣਾ, ਕੁਲਵੰਦਰ ਿਸੰਘ ਨੂੰ ਗਲਿਆਣਾ, ਰਾਜਕੁਮਾਰ ਨੂੰ ਥਾਣਾ ਫੇਜ਼-1 ਮੋਹਾਲੀ, ਬਲਜੀਤ ਸਿੰਘ ਨੂੰ ਐੱਸ. ਐੱਚ. ਓ. ਏਅਰਪੋਰਟ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਥਾਣਾ ਕੈਂਟ ਫਿਰੋਜ਼ਪੁਰ ਦਾ ਐੱਸ. ਐੱਚ. ਓ. ਲਾਇਆ ਗਿਆ ਹੈ।


author

Babita

Content Editor

Related News