ਨਵੀਂ ਮੁੰਬਈ ''ਚ 15.36 ਲੱਖ ਰੁਪਏ ਦੀ ਹੈਰੋਇਨ ਜ਼ਬਤ, ਪੰਜਾਬ ਦੇ 2 ਨੌਜਵਾਨ ਗ੍ਰਿਫ਼ਤਾਰ
Tuesday, Jul 08, 2025 - 11:48 AM (IST)

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਪੁਲਸ ਨੇ ਇਕ ਲਾਜ ਤੋਂ 15.36 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰ ਕੇ ਪੰਜਾਬ ਦੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਨਵੀਂ ਮੁੰਬਈ ਪੁਲਸ ਦੇ ਨਸ਼ੀਲੇ ਪਦਾਰਥ ਵਿਰੋਧੀ ਸੈੱਲ ਨੇ 5 ਜੁਲਾਈ ਨੂੰ ਸੀਬੀਡੀ-ਬੇਲਾਪੁਰ ਖੇਤਰ 'ਚ ਇਕ ਲਾਜ ਦੇ ਕਮਰੇ 'ਤੇ ਛਾਪਾ ਮਾਰਿਆ। ਸੀਬੀਡੀ-ਬੇਲਾਪੁਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਪੂਰਥਲਾ ਦੇ ਪ੍ਰਮਜੀਤ ਸਿੰਘ ਉਰਫ਼ ਮਹੇਂਦਰ ਸਿੰਘ (29) ਅਤੇ ਤਰਨਤਾਰਨ ਦੇ ਸੁਖਵਿੰਦਰ ਦਾਰਾ ਸਿੰਘ (35) ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 15.36 ਲੱਖ ਰੁਪਏ ਮੁੱਲ ਦੀ 38.4 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੇ ਆਪਣੇ ਸਾਮਾਨ 'ਚ ਪਾਬੰਦੀਸ਼ੁਦਾ ਸਮੱਗਰੀ ਲੁਕਾ ਰੱਖੀ ਸੀ। ਉਨ੍ਹਾਂ ਦੱਸਿਆ ਕਿ ਕਮਰੇ 'ਚ ਮੌਜੂਦ ਤਿੰਨ ਹੋਰ ਲੋਕ ਦੌੜਣ 'ਚ ਸਫ਼ਲ ਰਹੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ,''ਅਸੀਂ ਦੋਸ਼ੀਆਂ ਖ਼ਿਲਾਫ਼ ਨਸ਼ੀਲੇ ਪਦਾਰਥ ਅਤੇ ਮਨੋਰੋਗ ਪਦਾਰਥ (ਐੱਨਡੀਪੀਐੱਸ) ਐਕਟ ਦੇ ਪ੍ਰਬੰਧਾਂ ਦੇ ਅਧੀਨ ਐੱਫਆਈਆਰ ਦਰਜ ਕੀਤੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8