ਕਸਬਾ ਚਮਿਆਰੀ ਨੂੰ ਪੁਲਸ ਨੇ ਚੁਫੇਰਿਓਂ ਪਾਇਆ ਘੇਰਾ, ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਗ੍ਰਿਫ਼ਤਾਰ

Tuesday, Jul 27, 2021 - 06:34 PM (IST)

ਕਸਬਾ ਚਮਿਆਰੀ ਨੂੰ ਪੁਲਸ ਨੇ ਚੁਫੇਰਿਓਂ ਪਾਇਆ ਘੇਰਾ, ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਗ੍ਰਿਫ਼ਤਾਰ

ਚਮਿਆਰੀ (ਸੰਧੂ) : ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਚਮਿਆਰੀ ਵਾਸੀ ਉਸ ਵੇਲੇ ਹੱਕੇ ਬੱਕੇ ਰਹਿ ਗਏ ਜਦੋਂ ਸ਼ਾਮ 4 ਵਜੇ ਦੇ ਕਰੀਬ ਵੱਡੇ ਪੱਧਰ ’ਤੇ ਪਹੁੰਚੀ ਪੁਲਸ ਫੋਰਸ ਨੇ ਅਚਾਨਕ ਸਾਰੇ ਕਸਬੇ ਨੂੰ ਚੁਫੇਰਿਓਂ ਘੇਰਾ ਪਾ ਲਿਆ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਇਥੋਂ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਵੇਂ ਅਜੇ ਪੁਲਸ ਇਸ ਬਾਰੇ ਕੁੱਝ ਵੀ ਬੋਲਣ ਤੋਂ ਕੰਨੀ ਕਤਰਾ ਰਹੀ ਹੈ ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਗੈਂਗਸਟਰ ਪ੍ਰੀਤ ਸੇਖੋਂ ਨੇ ਆਪਣੀ ਫੇਸਬੁੱਕ ਆਈ. ਡੀ. ’ਤੇ ਇਕ ਪੋਸਟ ਪਾ ਕੇ ਪੁਲਸ ਵਲੋਂ ਘੇਰੇ ਜਾਣ ਦੀ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ

PunjabKesari

ਗੈਂਗਸਟਰ ਪ੍ਰੀਤ ਸੇਖੋਂ ਨੇ ਆਪਣੀ ਫੇਸਬੁੱਕ ਆਈ. ਡੀ. ’ਤੇ ਇਕ ਤਸਵੀਰ ਨਾਲ ਸਟੇਟਸ ਅਪਲੋਡ ਕਰਦੇ ਹੋਇਆ ਲਿਖਿਆ ਕਿ ਉਸ ਨੂੰ ਚਮਿਆਰੀ ਨੇੜੇ ਅਜਨਾਲਾ ਵਿਚ ਪੁਲਸ ਨੇ ਘੇਰਾ ਪਾ ਲਿਆ ਹੈ ਅਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ। ਇਹ ਵੀ ਖਬਰ ਮਿਲੀ ਹੈ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਸ ਨੂੰ ਇਥੋਂ ਵੱਡੀ ਮਾਤਰਾ ’ਚ ਹਥਿਆਰ ਵੀ ਮਿਲੇ ਹਨ। ਪੁਲਸ ਵੱਲੋਂ ਇਸ ਸਾਰੀ ਕਾਰਵਾਈ ਨੂੰ ਪੂਰਨ ਰੂਪ ’ਚ ਗੁਪਤ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਅਜੇ ਨਹੀਂ ਨਿੱਬੜਿਆ ਕਲੇਸ਼, ਚੋਣਾਂ ’ਚ ਮੁੱਖ ਮੰਤਰੀ ਨੂੰ ਲੈ ਕੇ ਹਰੀਸ਼ ਰਾਵਤ ਦਾ ਵੱਡਾ ਬਿਆਨ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News