ਗੈਂਗਸਟਰ ਲਵੀ ਦਿਓੜਾ ਕਤਲਕਾਂਡ 'ਚ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਕੀਤਾ ਕਾਬੂ
Sunday, Aug 06, 2017 - 04:28 PM (IST)
ਫਰੀਦਕੋਟ (ਜਗਤਾਰ ਦੋਸਾਝ) — ਪੂਰੇ ਹੀ ਪੰਜਾਬ 'ਚ ਸਨਸਨੀ ਦਾ ਮਾਹੌਲ ਪੈਦਾ ਕਰਨ ਵਾਲਾ ਲਵੀ ਦਿਓੜਾ ਕਤਲਕਾਂਡ 'ਚ ਪੁਲਸ ਨੇ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਲਵੀ ਦਿਓੜਾ ਦਾ ਕਤਲ ਕਰਨ 'ਚ ਭੋਲਾ ਸ਼ੂਟਰ, ਟੀਨੂੰ ਭਿਵਾਨੀ ਤੇ ਸੰਪਤ ਨਹਿਰਾ ਸ਼ਾਮਲ ਸਨ ਜਦ ਕਿ ਭੋਲਾ ਸ਼ੂਟਰ ਨੂੰ ਫਰੀਦਕੋਟ ਪੁਲਸ ਪਹਿਲਾਂ ਹੀ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਚੁੱਕੀ ਹੈ। ਭੋਲਾ ਸ਼ੂਟਰ ਤੇ ਉਸ ਦੇ ਇਕ ਹੋਰ ਸਾਖੀ ਹਰੀਪਾਲ ਨੂੰ ਪੁਲਸ ਵਲੋਂ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਐੱਸ. ਪੀ. ਸੇਵਾ ਸਿੰਘ ਮਲ੍ਹੀ ਨੇ ਦੱਸਿਆ ਕਿ 15-7-17 ਨੂੰ ਕੋਟਕਪੂਰਾ 'ਚ ਗੈਂਗਸਟਰ ਲਈ ਦਿਓੜਾ ਨੂੰ ਭੋਲਾ ਸ਼ੂਟਰ ਤੇ ਉਸ ਦੇ ਸਾਥੀਆਂ ਨੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ 'ਚ ਕੋਟਕਪੂਰਾ 'ਚ ਉਨ੍ਹਾਂ ਦੀ ਮਦਦ ਕਰਨ ਵਾਲੇ ਤੇ ਉਨ੍ਹਾਂ ਨੂੰ ਮੋਟਰਸਾਈਕਲ ਮੁਹੱਈਆ ਕਰਵਾਉਣ ਵਾਲੇ ਹਰੀਪਾਲ ਸਿੰਘ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਤੇ ਮੁੱਖ ਦੋਸ਼ੀ ਭੋਲਾ ਸ਼ੂਟਰ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਚੁੱਕੀ ਹੈ ਤੇ ਅੱਜ ਦੋਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
