ਜ਼ਿਲਾ ਪੁਲਸ ਪ੍ਰਸ਼ਾਸਨ ਨੇ ਮੁਕਤਸਰ ''ਚ ਮਨਾਇਆ ਪੁਲਸ ਮੁਲਾਜ਼ਮ ਐਲਡਰ ਦਿਵਸ
Saturday, Dec 16, 2017 - 11:16 AM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ 'ਚ ਜ਼ਿਲਾ ਪੁਲਸ ਪ੍ਰਸ਼ਾਸਨ ਵਲੋਂ ਸ਼ਨੀਵਾਰ ਨੂੰ ਸਥਾਨਕ ਟੀ. ਐਮ. ਐਚ. ਵਿਖੇ ਪਿਛਲੇ ਸਮੇਂ ਵਿਚ ਸੇਵਾ ਮੁਕਤ ਹੋਏ ਪੁਲਸ ਮੁਲਾਜ਼ਮ ਦਾ ਹਾਲ ਚਾਲ ਜਾਨਣ ਲਈ ਪੁਲਸ ਮੁਲਾਜ਼ਮ ਐਲਡਰ ਦਿਵਸ ਮਨਾਇਆ ਗਿਆ। ਇਸ ਮੌਕੇ ਸੇਵਾ ਮੁਕਤ ਹੋਏ ਪੁਲਸ ਮੁਲਾਜ਼ਮ ਨਾਲ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਨੇ ਮੁਲਾਕਾਤ ਕੀਤੀ ਅਤੇ ਪੁਲਸ ਮੁਲਾਜ਼ਮ ਦੀਆਂ ਮੁਸ਼ਕਲਾਂ ਸੁਣਿਆ। ਉਨ੍ਹਾਂ ਨੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲਾ ਭਰ ਦੇ ਸੇਵਾ ਮੁਕਤ ਪੁਲਸ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ ਵਿਚ ਆ ਰਹੀਆਂ ਮੁਸ਼ਕਲ ਨੂੰ ਦੱਸ ਕੇ ਵਿਚਾਰ ਪੇਸ਼ ਕੀਤੇ।