ਪੁਲਸ ਮੁਲਾਜ਼ਮ ਤੇ ਕਾਰ ਸਵਾਰ ਹੋ ਗਏ ਗੁੱਥਮ-ਗੁੱਥੀ, ਕੱਢੀਆਂ ਗਾਲ੍ਹਾਂ, ਵੀਡੀਓ ਹੋ ਗਈ ਵਾਇਰਲ

04/18/2023 3:20:48 PM

ਜ਼ੀਰਕਪੁਰ (ਕੁਲਦੀਪ) : ਜ਼ੀਰਕਪੁਰ ਦੀ ਛੱਤ ਲਾਈਟ ਪੁਆਇੰਟ 'ਤੇ ਬੈਰੀਕੇਡਸ ਉੱਪਰ ਫਲੈਕਸ ਲਗਾਉਣ ਪੁੱਜੇ ਇਕ ਵਿਅਕਤੀ ਅਤੇ ਪੁਲਸ ਮੁਲਾਜ਼ਮਾਂ ਦੇ ਗੁੱਥਮ-ਗੁੱਥੀ ਹੋਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਫਿਲਹਾਲ ਵਿਅਕਤੀ ਨੇ ਪੁਲਸ ਹੈਲਪਲਾਈਨ 112 ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸਚਿਨ ਬੱਤਰਾ ਵਾਸੀ ਵੀ. ਆਈ. ਪੀ. ਰੋਡ ਨੇ ਦੱਸਿਆ ਕਿ ਉਸ ਨੇ ਏ. ਡੀ. ਜੀ. ਪੀ. ਪੰਜਾਬ ਏ. ਐੱਸ. ਰਾਏ. ਨਾਲ ਮੁਲਾਕਾਤ ਕਰਕੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਤਹਿਤ ਪੂਰੇ ਪੰਜਾਬ 'ਚ ਸੜਕਾਂ 'ਤੇ ਬੈਰੀਕੇਡਸ 'ਤੇ ਪੁਲਸ ਦੇ ਸਲੋਗਨ ਅਤੇ ਰਿਫਲੈਕਟਰ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਗੂੜ੍ਹੇ ਰਿਸ਼ਤੇ ਨੂੰ ਲੱਗਾ ਕਲੰਕ, ਬਜ਼ੁਰਗ ਮਾਂ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪ ਗਿਆ ਨਸ਼ੇੜੀ ਪੁੱਤ, ਅੱਧੀ ਰਾਤ...

ਇਸ ਦੌਰਾਨ ਜ਼ੀਰਕਪੁਰ ਲਾਈਟ ਪੁਆਇੰਟ 'ਤੇ ਜਦੋਂ ਉਸ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਟ੍ਰੈਫਿਕ ਮੁਲਾਜ਼ਮ ਨੇ ਉਸ ਨੂੰ ਰੋਕ ਲਿਆ ਤਾਂ ਉਸ ਨੇ ਏ. ਡੀ. ਜੀ. ਪੀ. ਵੱਲੋਂ ਦਿੱਤੀ ਚਿੱਠੀ ਦਿਖਾ ਦਿੱਤੀ। ਟ੍ਰੈਫਿਕ ਮੁਲਾਜ਼ਮ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਉੱਚ ਅਧਿਕਾਰੀ ਨਾਲ ਗੱਲ ਕਰਵਾਉਣੀ ਚਾਹੀ ਪਰ ਕਿਸੇ ਕਾਰਨ ਉੱਚ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਟ੍ਰੈਫਿਕ ਮੁਲਾਜ਼ਮ ਨੇ ਉਸ 'ਤੇ ਝੂਠ ਬੋਲਣ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ : ਹਸਪਤਾਲ 'ਚੋਂ ਨਵਜਨਮਿਆ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਹੈਰਾਨ ਰਹਿ ਗਿਆ ਪਰਿਵਾਰ

ਪੀੜਤ ਸਚਿਨ ਨੇ ਦੋਸ਼ ਲਾਇਆ ਕਿ ਟ੍ਰੈਫਿਕ ਮੁਲਾਜ਼ਮ ਨੇ ਉਸ ਨੂੰ ਕਿਹਾ ਕਿ ਜੇਕਰ ਫਲੈਕਸ ਲਾਉਣੀ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਮਹੀਨੇ ਦੇਣੇ ਪੈਣਗੇ। ਇਸ ਤੋਂ ਮਨ੍ਹਾਂ ਕਰਨ 'ਤੇ ਪੁਲਸ ਮੁਲਾਜ਼ਮ ਨੇ ਸਚਿਨ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਸਚਿਨ ਦੇ ਨਾਲ ਵਾਲੇ ਵਿਅਕਤੀ ਨੇ ਇਸ ਸਭ ਦੀ ਵੀਡੀਓ ਬਣਾ ਲਈ ਤਾਂ ਮੁਲਾਜ਼ਮਾਂ ਨੇ ਇਸ ਨੂੰ ਬੰਦ ਕਰਵਾ ਦਿੱਤਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News