ਮੋਗਾ 'ਚ ਸਿਰਫਿਰੇ ਨੇ ਪੁਲਸ 'ਤੇ ਚਲਾਈਆਂ ਗੋਲੀਆਂ, ਹੈੱਡ ਕਾਂਸਟੇਬਲ ਦੀ ਮੌਤ

Tuesday, Jun 09, 2020 - 12:16 PM (IST)

ਮੋਗਾ 'ਚ ਸਿਰਫਿਰੇ ਨੇ ਪੁਲਸ 'ਤੇ ਚਲਾਈਆਂ ਗੋਲੀਆਂ, ਹੈੱਡ ਕਾਂਸਟੇਬਲ ਦੀ ਮੌਤ

ਮੋਗਾ (ਗੋਪੀ, ਵਿਪਨ) : ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ 'ਚ ਬੀਤੇ ਦਿਨ ਤੂੜੀ ਨੂੰ ਅੱਗ ਲੱਗਣ ਦੇ ਮਾਮੂਲੀ ਝਗੜੇ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਗਈ ਪੁਲਸ ਪਾਰਟੀ ਨਾਲ ਗਾਲ-ਗਲੌਚ ਤੋਂ ਬਾਅਦ ਜਦੋਂ ਜ਼ਿਆਦਾ ਪੁਲਸ ਭੇਜੀ ਗਈ ਤਾਂ ਦੋਸ਼ੀ ਨੇ ਪੁਲਸ ਪਾਰਟੀ 'ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ 'ਚ ਪੁਲਸ ਨੇ ਵੀ ਗੋਲੀ ਚਲਾਈ। ਇਸ ਘਟਨਾ ਦੌਰਾਨ ਇਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਅਤੇ ਇਕ ਹੋਰ ਪੁਲਸ ਮੁਲਾਜ਼ਮ ਜ਼ਖਮੀਂ ਹੋ ਗਿਆ, ਜਿਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਕੀਤਾ ਗਿਆ ਹੈ।

ਦੋਸ਼ੀ ਆਪਣੀ ਮਾਂ ਨਾਲ ਜ਼ਖਮੀਂ ਹਾਲਤ 'ਚ ਘਰੋਂ ਫਰਾਰ ਹੋ ਗਿਆ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜੋ ਇਸ ਸਮੇਂ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ। ਜਾਣਕਾਰੀ ਮੁਤਾਬਕ 35 ਸਾਲਾਂ ਦੇ ਨੌਜਵਾਨ ਨੇ ਆਪਣੇ ਚਾਚੇ ਦੇ ਤੂੜੀ ਵਾਲੇ ਕਮਰੇ ਨੂੰ ਅੱਗ ਲਾ ਦਿੱਤੀ ਸੀ, ਜਿਸ ਦੀ ਸ਼ਿਕਾਇਤ ਥਾਣਾ ਸਦਰ ਦੀ ਪੁਲਸ ਕੋਲ ਪੁੱਜੀ। ਪੁਲਸ ਜਦੋਂ ਉਸ ਨੇ ਘਰ ਆਈ ਤਾਂ ਉਸ ਨੇ ਪੁਲਸ ਨੂੰ ਗਾਲ੍ਹਾਂ ਕੱਢੀਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ੀ ਕੋਲ ਉਸ ਦੇ ਪਿਤਾ ਦੀ ਬੰਦੂਕ ਸੀ। ਇਸ ਦੌਰਾਨ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ, ਜਦੋਂ ਕਿ 2 ਮੁਲਾਜ਼ਮ ਜ਼ਖਮੀਂ ਹੋ ਗਏ।


author

Babita

Content Editor

Related News