ਫਰੀਦਕੋਟ ਪੁਲਸ ਦੀ ਵੱਡੀ ਕਾਰਵਾਈ, 87 ਲੱਖ ਦੀ ਡਰੱਗ ਮਨੀ ਤੇ ਨਸ਼ਿਆਂ ਦੀ ਖੇਪ ਬਰਾਮਦ

Wednesday, Aug 28, 2019 - 06:51 PM (IST)

ਫਰੀਦਕੋਟ ਪੁਲਸ ਦੀ ਵੱਡੀ ਕਾਰਵਾਈ, 87 ਲੱਖ ਦੀ ਡਰੱਗ ਮਨੀ ਤੇ ਨਸ਼ਿਆਂ ਦੀ ਖੇਪ ਬਰਾਮਦ

ਫਰੀਦਕੋਟ (ਜਗਤਾਰ) : ਨਸ਼ਿਆਂ ਖਲਿਾਫ ਵਿੱਢੀ ਮੁਹਿੰਮ ਦੌਰਾਨ ਫਰੀਦਕੋਟ ਪੁਲਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਸਫਲਤਾ ਹੱਥ ਲੱਗੀ ਹੈ। ਫ਼ਰੀਦਕੋਟ ਪੁਲਸ ਨੇ 8759000 ਦੀ ਡਰੱਗ ਮਨੀ ਅਤੇ 68400 ਨਸ਼ੀਲੀਆਂ ਗੋਲੀਆਂ ਬਰਾਮਦ  ਕੀਤੀਆਂ ਹਨ। ਪੁਲਸ ਨੇ ਇਕ ਸੂਚਨਾ ਦੇ ਆਧਾਰ ’ਤੇ ਮੈਡੀਕਲ ਏਜੰਸੀ ਮਾਲਕ ਦੇ ਘਰ ਅਤੇ ਦੁਕਾਨ ’ਤੇ ਛਾਪਾਮਾਰੀ ਕਰਕੇ 68400 ਨਸ਼ੀਲੀਆਂ ਗੋਲੀਆਂ, 119 ਨਸ਼ੀਲੇ ਟੀਕੇ ਅਤੇ 30 ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।

ਇਸ ਤੋਂ ਇਲਾਵਾ ਪੁਲਸ ਨੇ ਇਕ ਕਰੰਸੀ ਗਿਣਨ ਵਾਲੀ ਮਸ਼ੀਨ , 8759000 ਦੀ ਡਰੱਗ ਮਨੀ ਅਤੇ ਕਰੀਬ 330000 ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਦਾ ਖੁਲਾਸਾ ਫਰੀਦਕੋਟ ਪੁਲਸ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। 


author

Gurminder Singh

Content Editor

Related News