ਪੁਲਸ ਵਿਭਾਗ ''ਚ ਜਾਣ ਦੇ ਚਾਹਵਾਨ ਖਿਡਾਰੀਆਂ ਲਈ ਚੰਗੀ ਖ਼ਬਰ, ਜਲਦ ਹੋਵੇਗੀ ਸਪੋਰਟਸ ਕੋਟੇ ਤਹਿਤ ਭਰਤੀ

12/01/2021 2:41:06 PM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਵਿਭਾਗ ਵਿਚ ਆਉਣ ਵਾਲੇ ਸਮੇਂ ਵਿਚ ਸਪੋਰਟਸ ਕੋਟੇ ਤਹਿਤ ਖਿਡਾਰੀ ਭਰਤੀ ਹੋ ਸਕਣਗੇ। ਸਪੋਰਟਸ ਕੋਟੇ ਤਹਿਤ ਭਰਤੀ ਕਰਵਾਉਣ ਨੂੰ ਲੈ ਕੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਪਰਵੀਰ ਰੰਜਨ ਨੇ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਖਿਡਾਰੀਆਂ ਨੂੰ ਸਪੋਰਟਸ ਕੋਟੇ ਤਹਿਤ ਪੁਲਸ ਵਿਭਾਗ ਵਿਚ ਭਰਤੀ ਕਰਨ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਵਿਚ ਤਿੰਨ ਫ਼ੀਸਦੀ ਸਪੋਟਰਸ ਕੋਟੇ ਤਹਿਤ ਖਿਡਾਰੀਆਂ ਨੂੰ ਭਰਤੀ ਕਰ ਕੇ ਉਨ੍ਹਾਂ ਨੂੰ ਪ੍ਰਮੋਟ ਕਰ ਸਕਦੇ ਹਨ ਤਾਂ ਜੋ ਖਿਡਾਰੀ ਚੰਡੀਗੜ੍ਹ ਪੁਲਸ ਦਾ ਨਾਂ ਰੌਸ਼ਨ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼

ਪੁਲਸ ਵਿਭਾਗ ਵਿਚ ਸਪੋਟਰਸ ਕੋਟੇ ਤਹਿਤ ਭਰਤੀ ਨੂੰ ਲੈ ਕੇ ਭਰਤੀ ਪ੍ਰਕਿਰਿਆ ਵਿਚ ਕੁੱਝ ਬਦਲਾਅ ਕਰਨੇ ਪੈਣਗੇ। ਚੰਡੀਗੜ੍ਹ ਦੇ ਖਿਡਾਰੀਆਂ ਨੂੰ ਲੈ ਕੇ ਡੀ. ਜੀ. ਪੀ. ਆਉਣ ਵਾਲੇ ਸਮੇਂ ਵਿਚ ਪ੍ਰਸ਼ਾਸਕ ਤੋਂ ਭਰਤੀ ਨਿਯਮਾਂ ਨੂੰ ਬਦਲਾਅ ਕਰਵਾ ਲੈਣਗੇ ਅਤੇ ਆਉਣ ਵਾਲੇ ਸਮੇਂ ਵਿਚ ਖਿਡਾਰੀ ਪੁਲਸ ਵਿਭਾਗ ਵਿਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : CM ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੀਤੀ ਇਹ ਮੰਗ
3 ਫ਼ੀਸਦੀ ਕੋਟਾ ਹੈ ਸਪੋਰਟਸ ਦਾ
ਡੀ. ਜੀ. ਪੀ. ਪਰਵੀਰ ਰੰਜਨ ਨੇ ਦੱਸਿਆ ਕਿ ਪੁਲਸ ਵਿਭਾਗ ਵਿਚ ਸਪੋਟਰਸ ਕੋਟੇ ਤਹਿਤ ਭਰਤੀ ਨਿਯਮਾਂ ’ਚ ਬਦਲਾਅ ਹੋਣ ਤੋਂ ਬਾਅਦ ਤਿੰਨ ਫ਼ੀਸਦੀ ਕੋਟੇ ਤਹਿਤ ਸਪੋਰਟਸ ਕੋਟੇ ਤਹਿਤ ਖਿਡਾਰੀਆਂ ਨੂੰ ਭਰਤੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਸ ਵਿਭਾਗ ਵਿਚ ਕਾਫ਼ੀ ਸਾਲ ਪਹਿਲਾਂ ਸਪੋਟਰਸ ਕੋਟੇ ਤਹਿਤ ਭਰਤੀ ਹੋਈ ਸੀ ਪਰ ਨਿਯਮਾਂ ’ਚ ਬਦਲਾਅ ਕਾਰਨ ਨਹੀਂ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

       


Babita

Content Editor

Related News