ਚੜ੍ਹਨ ਸਮੇਂ ਫਿਸਲਣ ਕਾਰਨ ਟਰੇਨ ਹੇਠ ਫਸਿਆ ਯਾਤਰੀ, ਪੁਲਸ ਮੁਲਾਜ਼ਮ ਨੇ ਇੰਝ ਬਚਾਈ ਜਾਨ
Sunday, Jul 14, 2024 - 04:49 AM (IST)
ਜਲੰਧਰ (ਪੁਨੀਤ) - 14650 ਸ਼ਹੀਦ ਐਕਸਪ੍ਰੈੱਸ ਜਲੰਧਰ ਸਿਟੀ ਸਟੇਸ਼ਨ ਤੋਂ ਦੁਪਹਿਰ 2.48 ਵਜੇ ਰਵਾਨਾ ਹੋ ਰਹੀ ਸੀ। ਇਸ ਦੌਰਾਨ ਪਿੱਛੇ ਤੋਂ ਆਇਆ ਇਕ ਯਾਤਰੀ ਰਾਜੇਸ਼ ਕੁਮਾਰ ਰੇਲਗੱਡੀ ’ਚ ਚੜ੍ਹਦੇ ਸਮੇਂ ਤਿਲਕ ਗਿਆ, ਜਿਸ ਕਾਰਨ ਉਹ ਵਿਚਕਾਰ ਹੀ ਫਸ ਗਿਆ। ਰੇਲਗੱਡੀ ਤੋਂ ਦੂਰ ਖੜ੍ਹੇ ਲੋਕਾਂ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਕੋਈ ਵੱਡਾ ਹਾਦਸਾ ਵਾਪਰ ਜਾਵੇਗਾ।
ਕੁਝ ਦੂਰੀ ’ਤੇ ਖੜ੍ਹੇ ਹੈੱਡ ਕਾਂਸਟੇਬਲ ਸੁਭਾਸ਼ ਚੰਦ ਨੇ ਤੇਜ਼ੀ ਨਾਲ ਯਾਤਰੀ ਵੱਲ ਭੱਜ ਕੇ ਉਸ ਨੂੰ ਟਰੇਨ ਦੇ ਹੇਠਾਂ ਤੋਂ ਬਾਹਰ ਕੱਢਿਆ। ਇਸ ਦੌਰਾਨ ਸਵਾਰੀਆਂ ਤੇ ਪੁਲਸ ਮੁਲਾਜ਼ਮ ਪਿੱਛੇ ਨੂੰ ਡਿੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ, ਜੇਕਰ ਉਕਤ ਯਾਤਰੀ ਨੂੰ ਨਾ ਬਚਾਇਆ ਗਿਆ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਲਈ ਯਾਤਰੀ ਰਾਜੇਸ਼ ਕੁਮਾਰ ਨੇ ਹੈੱਡ ਕਾਂਸਟੇਬਲ ਸੁਭਾਸ਼ ਚੰਦ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e