ਤਿੰਨ ਮਹੀਨੇ ਦੇ ਮਾਸੂਮ ਲਈ ਮਸੀਹਾ ਬਣ ਕੇ ਆਇਆ ਪੁਲਸ ਕਾਂਸਟੇਬਲ
Thursday, Apr 16, 2020 - 02:45 PM (IST)
ਲੁਧਿਆਣਾ (ਰਾਜ) : ਕਿਸੇ ਨੇ ਸਹੀ ਕਿਹਾ ਹੈ ਕਿ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ। ਇਕ ਪਾਸੇ ਪੰਜਾਬ ਪੁਲਸ ਦੇ ਜਵਾਨਾਂ ਦੀ ਲੋਕਾਂ ਨਾਲ ਕੁੱਟ-ਮਾਰ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ, ਦੂਜੇ ਪਾਸੇ ਪੰਜਾਬ ਪੁਲਸ ਦਾ ਹੀ ਇਕ ਕਾਂਸਟੇਬਲ ਤਿੰਨ ਮਹੀਨੇ ਦੇ ਮਾਸੂਮ ਲਈ ਮਸੀਹਾ ਬਣ ਕੇ ਆਇਆ।
ਅਸਲ 'ਚ ਤਿੰਨ ਮਹੀਨੇ ਦੇ ਮਾਸੂਮ ਦੀ ਹਾਲਤ ਖਰਾਬ ਹੋਣ 'ਤੇ ਜਿਥੇ ਉਸ ਦੀ ਮਾਂ ਇਲਾਜ ਲਈ ਦਰ-ਬ-ਦਰ ਭਟਕ ਰਹੀ ਸੀ ਪਰ ਉਸ ਦੇ ਬੇਟੇ ਦਾ ਇਲਾਜ ਨਹੀਂ ਹੋਇਆ। ਇਹ ਪੰਜਾਬ ਪੁਲਸ ਦਾ ਕਾਂਸਟੇਬਲ ਮਸੀਹਾ ਬਣ ਕੇ ਆਇਆ ਅਤੇ ਬੱਚੇ ਨੂੰ ਗੰਭੀਰ ਹਾਲਤ 'ਚ ਸੀ. ਐੱਮ. ਸੀ. ਹਸਪਤਾਲ ਭਰਤੀ ਕਰਵਾਇਆ। ਇੰਨਾ ਹੀ ਨਹੀਂ, ਉਸ ਨੇ ਬੱਚੇ ਦੇ ਇਲਾਜ ਲਈ ਆਪਣੀ ਜੇਬ 'ਚੋਂ ਪੈਸੇ ਖਰਚ ਕੀਤੇ ਅਤੇ ਡਾਕਟਰਾਂ ਨੂੰ ਕਿਹਾ ਕਿ ਬੱਚੇ ਦੇ ਇਲਾਜ 'ਚ ਆਉਣ ਵਾਲਾ ਖਰਚਾ ਉਹ ਖੁਦ ਅਦਾ ਕਰੇਗਾ। ਬੱਚੇ ਨੂੰ ਹਸਪਤਾਲ 'ਚ ਤਿੰਨ ਦਿਨ ਹੋ ਗਏ। ਆਈ. ਸੀ. ਯੂ. 'ਚ ਇਲਾਜ ਹੋਣ ਤੋਂ ਬਾਅਦ ਹੁਣ ਬੱਚੇ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।