ਪੁਲਸ ਬੱਸ ਹੋਈ ਹਾਦਸਾਗ੍ਰਸਤ, 19 ਏ.ਐੱਸ.ਆਈ. ਜ਼ਖਮੀ

Thursday, Nov 29, 2018 - 09:34 AM (IST)

ਪੁਲਸ ਬੱਸ ਹੋਈ ਹਾਦਸਾਗ੍ਰਸਤ, 19 ਏ.ਐੱਸ.ਆਈ. ਜ਼ਖਮੀ

ਬਟਾਲਾ(ਬੇਰੀ)— ਅੱਜ ਸਵੇਰੇ 6 ਵਜੇ ਦੇ ਕਰੀਬ ਪੁਲਸ ਮੁਲਾਜ਼ਮਾਂ ਨਾਲ ਭਰੀ ਇਕ ਪੁਲਸ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਏ.ਐੱਸ.ਆਈ. ਮੌਜੂਦ ਸਨ। ਇਹ ਸਾਰੇ ਏ.ਐੱਸ.ਆਈ. ਚੰਡੀਗੜ੍ਹ ਵਿਚ ਹਾਈਕੋਰਟ ਵਿਚ ਤਰੀਕ ਭੁਗਤਣ ਲਈ ਜਾ ਰਹੇ ਸਨ। ਇਸ ਦੌਰਾਨ ਬਟਾਲਾ ਦੇ ਨੇੜਲੇ ਪਿੰਡ ਪੰਜਗਰਾਇਆ ਨੇੜੇ ਸਾਹਮਣਿਓਂ ਆ ਰਹੀ ਟਰੈਕਟਰ ਟਰਾਲੀ ਨਾਲ ਧੂੰਦ ਦੇ ਚਲਦੇ ਸਿੱਧੀ ਟੱਕਰ ਹੋ ਗਈ।

PunjabKesari

ਇਸ ਹਾਦਸੇ ਵਿਚ ਲਗਭਗ 19 ਏ.ਐੱਸ.ਆਈ. ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਕਰਾਇਆ ਗਿਆ ਹੈ।

PunjabKesari


author

cherry

Content Editor

Related News