ਪੁਲਸ ਨੇ ਕੁਝ ਘੰਟਿਆਂ ਵਿਚ ਸੁਲਝਾਈ ਲੁੱਟ ਦੀ ਵਾਰਦਾਤ, 2 ਗ੍ਰਿਫਤਾਰ

02/14/2018 6:06:17 AM

ਫਗਵਾੜਾ, (ਜਲੋਟਾ)¸ ਫਗਵਾੜਾ ਦੇ ਪਿੰਡ ਚਹੇੜੂ ਕੋਲ ਅੱਜ ਉਦੋਂ ਸਨਸਨੀ ਫੈਲ ਗਈ ਜਦ ਕਥਿਤ ਤੌਰ 'ਤੇ ਦੋ ਪਿਸਤੌਲਧਾਰੀ ਲੁਟੇਰਿਆਂ ਨੇ ਇਕ ਨੌਜਵਾਨ, ਜਿਸ ਦੀ ਪਛਾਣ ਅਵਿਨਾਸ਼ ਪੁੱਤਰ ਵਿਨੇ ਕੁਮਾਰ ਵਾਸੀ ਮੁਜ਼ੱਫਰਪੁਰ ਹਾਲ ਵਾਸੀ ਨਿਊ ਮਾਡਲ ਟਾਊਨ ਫਗਵਾੜਾ ਤੋਂ ਉਸ ਦਾ ਮੋਟਰਸਾਈਕਲ ਗੰਨ ਪੁਆਇੰਟ 'ਤੇ ਲੁੱਟ ਲਿਆ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਤੇ ਐੱਸ. ਐੱਚ. ਓ. ਸਦਰ ਲਖਵੀਰ ਸਿੰਘ ਨੇ ਦਸਿਆ ਕਿ ਪੁਲਸ ਨੇ ਉਕਤ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਨੂੰ ਗਠਿਤ ਕਰ ਕੇ ਉਕਤ ਲੁੱਟ ਨੂੰ ਟ੍ਰੇਸ ਕਰਨ ਲਈ ਐਕਸ਼ਨ ਲਿਆ।
ਐੱਸ. ਪੀ. ਸ਼੍ਰੀ ਭੰਡਾਲ ਨੇ ਦਸਿਆ ਕਿ ਇਸ ਦੌਰਾਨ ਫਗਵਾੜਾ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਲੁਟੇਰਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਕੋਲ ਤਾਇਨਾਤ ਪੁਲਸ ਨੇ ਬੈਰੀਅਰ 'ਤੇ ਫੜ ਲਿਆ। ਇਸ ਤੋਂ ਬਾਅਦ ਫਗਵਾੜਾ ਤੋਂ ਭੇਜੀ ਗਈ ਪੁਲਸ ਟੀਮ ਜਿਵੇਂ ਹੀ ਬੈਰੀਅਰ ਕੋਲ ਪਹੁੰਚੀ ਉਕਤ ਦੋਸ਼ੀ ਲੁਟੇਰੇ ਰੋਹਿਤ ਪੁੱਤਰ ਮਧੁਸੂਦਨ ਤੇ ਰਾਹੁਲ ਸਲਾਰੀਆ ਪੁੱਤਰ ਓਂਕਾਰ ਸਿੰਘ ਦੋਵੇਂ ਵਾਸੀ ਆਫਿਸਰ ਕਾਲੋਨੀ ਸੂਫੀ ਪਿੰਡ ਜ਼ਿਲਾ ਜਲੰਘਧਰ ਹੈ। ਬੈਰੀਅਰ 'ਤੇ ਪੁਲਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਪਰ ਫਗਵਾੜਾ ਪੁਲਸ ਦੀ ਟੀਮ ਨੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਕਤ ਲੁੱਟ ਦੀ ਵਾਰਦਾਤ ਨੂੰ ਕੁਝ ਘੰਟਿਆਂ ਅੰਦਰ ਹੀ ਟ੍ਰੇਸ ਕਰ ਕੇ ਵੱਡੀ ਸਫਲਤਾ ਪ੍ਰਾਪਤ ਕਰ ਲਈ ਹੈ। ਐੱਸ. ਪੀ. ਸ਼੍ਰੀ ਭੰਡਾਲ ਨੇ ਦਸਿਆ ਕਿ ਪੁਲਸ ਦੋਸ਼ੀ ਲੁਟੇਰਿਆਂ ਤੋਂ ਪੁੱਛਗਿਛ ਕਰ ਰਹੀ ਹੈ। ਪੁਲਸ ਨੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਤਫਤੀਸ਼ ਜਾਰੀ ਹੈ।
ਐੱਸ. ਪੀ. ਸ਼੍ਰੀ ਭੰਡਾਲ ਨੇ ਦਸਿਆ ਕਿ ਲੁੱਟ ਕਾਂਡ ਦੌਰਾਨ ਦੋਸ਼ੀ ਲੁਟੇਰਿਆਂ ਵਲੋਂ ਖਿਡੌਣਾ ਪਿਸਤੌਲ ਦੀ ਵਰਤੋਂ ਕਰ ਕੇ ਮੋਟਰਸਾਈਕਲ ਨੂੰ ਲੁਟਿਆ ਸੀ। ਪੁਲਸ ਨੇ ਦੋਸ਼ੀਆਂ ਦੇ ਹਵਾਲੇ ਨਾਲ ਖਿਡੌਣਾ ਪਿਸਤੌਲ ਤੇ ਲੁੱਟਿਆ ਗਿਆ ਮੋਟਰਸਾਈਕਲ ਕਰਾਮਦ ਕਰ ਲਿਆ ਹੈ।


Related News