ਮੋਹਾਲੀ ਪੁਲਸ ਵਲੋਂ ਮੋਸਟ ਵਾਂਟੇਡ ਨਸ਼ਾ ਤਸਕਰ ਸਾਥੀ ਸਣੇ ਗ੍ਰਿਫਤਾਰ

Thursday, Aug 01, 2019 - 07:17 PM (IST)

ਮੋਹਾਲੀ (ਕੁਲਦੀਪ) : ਮੋਹਾਲੀ ਪੁਲਸ ਵਲੋਂ ਵੀਰਵਾਰ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਾਝਾ ਇਲਾਕੇ ਦੇ ਮੋਸਟ ਵਾਂਟੇਡ ਨਸ਼ਾ ਤਸਕਰ ਬਲਵਿੰਦਰ ਸਿੰਘ ਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਬਲਵਿੰਦਰ ਦੇ ਸਾਥੀ ਅਮਰੀਕ ਸਿੰਘ ਨੂੰ ਵੀ ਕਾਬੂ ਕੀਤਾ ਹੈ। ਬਲਵਿੰਦਰ ਸਿੰਘ ਨੇ ਡਰੱਗਸ ਦੇ ਪੈਸਿਆਂ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੋਈ ਹੈ। ਉਸ ਦੀ ਤਰਨਤਾਰਨ 'ਚ 90 ਕਿੱਲੇ ਜ਼ਮੀਨ, ਅੰਮ੍ਰਿਤਸਰ 'ਚ 200 ਗਜ਼ ਪਲਾਟ ਅਤੇ ਅੰਮ੍ਰਿਤਸਰ ਦੇ ਹੀ ਪ੍ਰੀਤ ਨਗਰ 'ਚ 150 ਗਜ਼ ਦਾ ਪਲਾਟ ਹੈ। ਮੋਹਾਲੀ ਦੇ ਝੰਜੇੜੀ 'ਚ ਉਸ ਦਾ 17 ਏਕੜ ਦਾ ਫਾਰਮ ਹਾਊਸ ਹੈ। ਬਲਵਿੰਦਰ ਸਿੰਘ ਨੇ ਵੱਖ-ਵੱਖ ਸ਼ਹਿਰਾਂ 'ਚ ਆਪਣੇ ਲੁਕਣ ਦੇ ਟਿਕਾਣੇ ਬਣਾ ਰੱਖੇ ਸਨ, ਜਿਨ੍ਹਾਂ 'ਚ ਚੰਡੀਗੜ੍ਹ, ਜਲੰਧਰ ਅਤੇ ਤਰਨਤਾਰਨ ਸ਼ਾਮਲ ਹਨ।

ਬਲਵਿੰਦਰ ਸਿੰਘ ਪਿਛਲੇ 14 ਮਾਮਲਿਆਂ 'ਚ ਭਗੌੜਾ ਚੱਲ ਰਿਹਾ ਸੀ, ਜਿਨ੍ਹਾਂ 'ਚ ਹਥਿਆਰ, ਨਸ਼ੀਲੇ ਪਦਾਰਥ, ਜਾਅਲੀ ਕੰਪਨੀ ਅਤੇ ਸੋਨੇ ਦੀ ਤਸਕਰੀ ਦੇ ਮਾਮਲੇ ਸ਼ਾਮਲ ਸਨ। ਗ੍ਰਿਫਤਾਰੀ ਦੇ ਸਮੇਂ ਵੀ ਬਲਵਿੰਦਰ ਕੋਲੋਂ 750 ਗ੍ਰਾਮ ਹੈਰੋਇਨ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਗਈ ਹੈ। ਬਲਵਿੰਦਰ ਸਿੰਘ ਦੇ ਨਾਲ ਫੜ੍ਹੇ ਗਏ ਦੂਜੇ ਦੋਸ਼ੀ ਅਮਰੀਕ ਸਿੰਘ ਦਾ ਭਰਾ ਅਵਤਾਰ ਸਿੰਘ ਜਗਦੀਸ਼ ਭੋਲਾ ਡਰੱਗ ਮਾਮਲੇ 'ਚ ਭਗੌੜਾ ਚੱਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਇਨ੍ਹਾਂ ਦੇ ਤਾਰ ਭੋਲਾ ਡਰੱਗ ਮਾਮਲੇ ਨਾਲ ਵੀ ਜੁੜੇ ਹੋਏ ਹਨ।


Babita

Content Editor

Related News