ਚੈਕਿੰਗ ਦੌਰਾਨ ਪੁਲਸ ਹੱਥ ਲੱਗੀ ਵੱਡੀ ਕਾਮਯਾਬੀ, 19 ਲੱਖ ਦੀ ਡਰੱਗ ਮਨੀ, ਹੈਰੋਇਨ ਤੇ ਪਿਸਟਲ ਸਣੇ 3 ਕੀਤੇ ਕਾਬੂ
Sunday, Dec 01, 2024 - 09:39 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ਼ ਪੁਲਸ, ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਬੀਤੇ ਦਿਨੀਂ ਸ਼ੂਗਰ ਮਿੱਲ ਪਨਿਆੜ ਨੇੜੇ ਦੀਨਾਨਗਰ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਵ੍ਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸੇ ਦੌਰਾਨ ਪਠਾਨਕੋਟ ਸਾਇਡ ਵੱਲੋਂ ਇੱਕ ਬੋਲੈਰੋ ਗੱਡੀ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤੇ ਅਜੇ ਕੁਮਾਰ, ਉਪ ਕਪਤਾਨ ਪੁਲਸ, ਨਾਰਕੋਟਿਕਸ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਚੈਕਿੰਗ ਕੀਤੀ ਗਈ। ਗੱਡੀ ਦੀ ਤਲਾਸ਼ੀ ਲੈਣ ਉਪਰੰਤ ਗੱਡੀ ਦੀ ਅਗਲੀ ਸੀਟ ਦੇ ਹੇਠੋਂ 288 ਗ੍ਰਾਮ ਹੈਰੋਇਨ ਅਤੇ 16,80,000/- ਰੁਪਏ ਡਰੱਗ ਮਨੀ ਬਰਾਮਦ ਹੋਈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਕਤੀ ਕੁਮਾਰ ਪੁੱਤਰ ਨਰਾਇਣ ਦਾਸ ਵਾਸੀ ਨੌਂਗਰਾ ਬਿਸਨਾਹ, ਜੰਮੂ ਜੋ ਹੈਰੋਇਨ ਦਾ ਧੰਦਾ ਕਰਦਾ ਹੈ, ਨੇ 16,80,000 ਰੁਪਏ ਡਰੱਗ ਮਨੀ ਅਤੇ ਗੱਡੀ ਅੰਮ੍ਰਿਤਸਰ ਤੋਂ ਹੈਰੋਇਨ ਖਰੀਦ ਕੇ ਲਿਆਉਣ ਲਈ ਦਿੱਤੇ ਸਨ। ਜਿਸ 'ਤੇ ਉਕਤ ਤਿੰਨਾਂ ਮੁਲਜ਼ਮਾਂ ਅਤੇ ਸ਼ਕਤੀ ਦੇ ਖਿਲਾਫ਼ ਥਾਣਾ ਦੀਨਾਨਗਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪਿੰਨ ਖੁੱਲ੍ਹਣ ਕਾਰਨ ਪਲਟ ਗਿਆ ਟਰਾਲਾ, ਮਾਲਕ ਨੇ ਹਾਲ ਪੁੱਛਣ ਦੀ ਬਜਾਏ ਡਰਾਈਵਰ ਦਾ ਚਾੜ੍ਹ'ਤਾ ਕੁਟਾਪਾ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਅਵਨੀਤ ਸਿੰਘ ਉਰਫ ਅਵੀ ਤੋਂ ਇੱਕ ਪਿਸਟਲ 32 ਬੋਰ, 3 ਰੌਂਦ ਜਿੰਦਾ ਅਤੇ 3,01,100/- ਰੁਪਏ ਹੋਰ ਡਰੱਗ ਮਨੀ ਜੰਮੂ ਤੋਂ ਬਰਾਮਦ ਕਰਵਾਈ। ਮੁਲਜ਼ਮਾਂ ਦੀ ਹੋਰ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਡਰੱਗ ਮਨੀ ਨਾਲ ਉਨ੍ਹਾਂ ਨੇ ਸੋਨੂੰ ਕਨੈਡਾ ਦੇ ਕਹਿਣ 'ਤੇ ਅੰਮਿਤ੍ਰਸਰ ਤੋਂ ਕਿਸੇ ਨਾ-ਮਲੂਮ ਵਿਅਤਕੀ ਪਾਸੋਂ ਹੋਰ ਹੈਰੋਇਨ ਖਰੀਦ ਕਰਕੇ ਲਿਆਉਣੀ ਸੀ, ਜਿਸ 'ਤੇ ਉਕਤ ਮੁਕੱਦਮੇ ਵਿੱਚ ਅਸਲਾ ਐਕਟ ਦਾ ਵਾਧਾ ਕਰਕੇ ਸੋਨੂੰ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਹੇਠ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ। ਮੁਕੱਦਮੇ ਦੀ ਹੋਰ ਡੂੰਘਾਈ ਨਾਲ ਤਫਤੀਸ਼ ਕਰ ਕੇ ਬਾਕੀ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਮੌਕੇ ਕਾਬੂ ਕੀਤੇ ਗਏ ਮੁਲਜ਼ਮ ਅਮਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਮੀਰਾਸਾਬ, ਜਿਲ੍ਹਾ ਜੰਮੂ, ਅਵਨੀਤ ਸਿੰਘ ਉਰਫ ਅਵੀ ਪੁੱਤਰ ਬਿਕਰਮ ਸਿੰਘ ਵਾਸੀ ਮੁਹਮੰਦ ਯਾਰ ਥਾਣਾ ਆਰ.ਐੱਸ. ਪੁਰਾ, ਜੰਮੂ, ਦਵਿੰਦਰ ਕੁਮਾਰ ਉਰਫ ਰਾਹੁਲ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਚੱਕ ਮੁਹੰਮਦ, ਜੰਮੂ, ਸ਼ਕਤੀ ਕੁਮਾਰ ਪੁੱਤਰ ਨਰਾਇੰਨ ਦਾਸ ਵਾਸੀ ਨੌਂਗਰਾ ਬਿਸਨਾਹ, ਜੰਮੂ ਨੂੰ ਗ੍ਰਿਫਤਾਰ ਕਰ ਕੇ ਇਹਨਾਂ ਕੋਲੋਂ 288 ਗ੍ਰਾਮ ਹੈਰੋਇਨ ਅਤੇ 19,81,100/- ਰੁਪਏ ਡਰੱਗ ਮਨੀ ਸਮੇਤ 1 ਪਿਸਟਲ ਅਤੇ 3 ਰੌਂਦ ਜਿੰਦਾ ਬਰਾਮਦ ਹੋਏ ਹਨ। ਇਸ ਮੌਕੇ ਆਈ.ਪੀ.ਐੱਸ. ਏ.ਐੱਸ.ਪੀ. ਦੀਨਾਨਗਰ ਦਿਲਪ੍ਰੀਤ ਸਿੰਘ, ਸੀ.ਏ. ਸਟਾਫ ਇੰਚਾਰਜ ਕਪਿਲ ਕੌਸ਼ਲ, ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਹਾਜ਼ਰ ਸਨ।
ਇਹ ਵੀ ਪੜ੍ਹੋ- ਭੂਆ ਕੋਲ ਆਏ ਮੁੰਡੇ ਦੇ ਦੋਸਤ ਹੀ ਬਣ ਗਏ 'ਵੈਰੀ', ਬੰਦ ਕੋਠੀ 'ਚੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e