ਪੁਲਸ ਵੱਲੋਂ 2 ਵਿਅਕਤੀ ਪਿਸਟਲ, ਜਿੰਦਾਂ ਕਾਰਤੂਸ ਤੇ 28 ਟੀਕਿਆਂ ਸਮੇਤ ਕਾਬੂ

Tuesday, Feb 09, 2021 - 08:18 PM (IST)

ਪੁਲਸ ਵੱਲੋਂ 2 ਵਿਅਕਤੀ ਪਿਸਟਲ, ਜਿੰਦਾਂ ਕਾਰਤੂਸ ਤੇ 28 ਟੀਕਿਆਂ ਸਮੇਤ ਕਾਬੂ

ਗੜਸ਼ੰਕਰ,(ਸ਼ੋਰੀ)- ਸਥਾਨਕ ਪੁਲਸ ਨੇ ਇਕ ਨਾਕੇਬੰਦੀ ਦੌਰਾਨ 2 ਵਿਅਕਤੀਆਂ ਨੂੰ ਇੱਕ ਪਿਸਟਲ, ਦੋ ਜ਼ਿੰਦਾ ਕਾਰਤੂਸ ਅਤੇ 28 ਟੀਕਿਆਂ ਸਮੇਤ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
ਥਾਣਾ ਗੜਸ਼ੰਕਰ ਤੋਂ ਇੰਚਾਰਜ ਇਕਬਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਸੁਭਾਸ਼ ਚੰਦਰ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਇਥੋਂ ਦੇ ਬੰਗਾ ਚੌਕ ਵਿਚ ਨਾਕਾਬੰਦੀ ਦੌਰਾਨ ਇਕ ਕਾਰ ਰੋਕ ਕੇ ਜਦ ਪੁੱਛਗਿੱਛ ਕੀਤੀ ਤਾਂ ਉਸ ਵਿੱਚ ਸਵਾਰ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਮਹਿਦਪੁਰ ਜ਼ਿਲ੍ਹਾ ਐਸ.ਬੀ.ਐਸ. ਨਗਰ ਅਤੇ ਅਮਨਿੰਦਰ ਸਿੰਘ ਉਰਫ ਸੋਨੀ ਪੁੱਤਰ ਰਸ਼ਪਾਲ ਸਿੰਘ ਵਾਸੀ ਮਜਾਰੀ ਥਾਣਾ ਸਦਰ ਜ਼ਿਲ੍ਹਾ ਐਸ.ਬੀ.ਐਸ. ਨਗਰ ਸਨ। ਕਾਰ 'ਚੋਂ ਕਾਲੇ ਰੰਗ ਦੇ ਲਿਫ਼ਾਫ਼ੇ ਵਿੱਚ ਲਪੇਟੇ ਹੋਏ 28 ਟੀਕੇ ਬਰਾਮਦ ਹੋਏ ਅਤੇ ਕਾਰ ਦੇ ਡੈਸ਼ਬੋਰਡ ਵਿਚ ਇਕ ਪਿਸਟਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ। 
ਪੁਲਸ ਨੇ ਮੁਕੱਦਮਾ ਨੰਬਰ 11,ਅਧੀਨ ਧਾਰਾ 22, 61, 85 ਐੱਨ.ਡੀ.ਪੀ.ਐੱਸ. ਐਕਟ 25, 54, 59 ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਸ ਨੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News