'ਸਿੱਧੂ ਮੂਸੇਵਾਲਾ' ਨੂੰ ਗੋਲੀ ਮਾਰਨ ਦੀ ਸੀ ਯੋਜਨਾ, 7 ਵੱਡੇ ਜ਼ੁਰਮਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਸ ਨੇ ਨੱਪੇ
Wednesday, Sep 16, 2020 - 11:30 AM (IST)
ਜਲੰਧਰ (ਸ਼ੋਰੀ) : ਦੇਰ ਰਾਤ ਸੀ. ਆਈ. ਏ. ਸਟਾਫ਼ ਦੀ ਪੁਲਸ ਹੱਥ ਉਦੋਂ ਵੱਡੀ ਸਫਲਤਾ ਲੱਗੀ, ਜਦੋਂ ਉਸ ਨੇ 2 ਅਪਰਾਧੀਆਂ ਨੂੰ ਵੱਡਾ ਜ਼ੁਰਮ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਉਕਤ ਦੋਵੇਂ ਅਪਰਾਧੀ 7 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸਨ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਵੀ 50 ਲੱਖ ਰੁਪਏ ਫਿਰੌਤੀ ਵਸੂਲਣ ਦੀ ਯੋਜਨਾ ਬਣਾਈ ਸੀ ਅਤੇ ਆਪਣੀ ਯੋਜਨਾ ਸਫ਼ਲ ਨਾ ਹੋਣ ’ਤੇ ਉਸ ਨੂੰ ਗੋਲੀ ਮਾਰਨ ਦਾ ਫ਼ੈਸਲਾ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ, ਗੁਆਂਢੀ ਨੇ 7 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਐੱਸ. ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਸੋਹਣ ਸਿੰਘ ਰਾਏਪੁਰ-ਰਸੂਲਪੁਰ ਨੇੜੇ ਗਸ਼ਤ ਕਰ ਰਹੇ ਸਨ ਕਿ ਪੁਲਸ ਨੂੰ ਸੂਚਨਾ ਮਿਲੀ ਕਿ 2 ਪੇਸ਼ੇਵਰ ਅਪਰਾਧੀ, ਜਿਨ੍ਹਾਂ ਕੋਲ ਅਸਲਾ ਵੀ ਹੈ, ਲੁੱਟ-ਮਾਰ ਕਰਨ ਦੀ ਫਿਰਾਕ 'ਚ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਰਾਤ ਵੇਲੇ ਵੱਡੀ ਵਾਰਦਾਤ, ਨੌਜਵਾਨ ਨੂੰ ਘੇਰ ਛਾਤੀ 'ਚ ਖੋਭਿਆ ਚਾਕੂ
ਪੁਲਸ ਨੇ ਥਾਣਾ ਮਕਸੂਦਾਂ 'ਚ ਕੇਸ ਦਰਜ ਕਰ ਕੇ ਕਾਰਵਾਈ ਅਮਲ 'ਚ ਲਿਆਂਦੀ ਅਤੇ ਜੀ. ਟੀ. ਰੋਡ ਨੇੜੇ ਚੰਦਰ ਖੱਤਰੀ ਪੁੱਤਰ ਸ਼ਾਮ ਲਾਲ ਵਾਸੀ ਵਾਰਡ ਨੰਬਰ-6 ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਅਤੇ ਹਰਿਆਣਾ ਦੇ ਰਹਿਣ ਵਾਲੇ ਗੁਰਜਿੰਦਰ ਪੁੱਤਰ ਬੂਟਾ ਰਾਮ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ ਪਿਸਤੌਲ, 7.65 ਐੱਮ. ਐੱਮ. ਦੇ 4 ਜ਼ਿੰਦਾ ਰੌਂਦ, ਇਕ ਦੇਸੀ ਕੱਟਾ 315 ਬੋਰ ਅਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਐੱਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮੋਹਾਲੀ ਦੀਆਂ ਖੂਬਸੂਰਤ ਚੋਰਨੀਆਂ ਨੇ ਲੁੱਟਿਆ ਬਜ਼ੁਰਗ ਬਾਬਾ, CCTV 'ਚ ਕੈਦ ਹੋਈ ਵਾਰਦਾਤ (ਵੀਡੀਓ)
ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਦੋਵਾਂ ਅਪਰਾਧੀਆਂ ਨੇ ਮਿਲ ਕੇ 7 ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੋਲੋਂ 50 ਲੱਖ ਰੁਪਏ ਫਿਰੌਤੀ ਵਸੂਲਣ ਦੀ ਯੋਜਨਾ ਬਣਾਈ ਹੋਈ ਸੀ ਅਤੇ ਜੇਕਰ ਉਹ ਆਪਣੇ ਇਰਾਦਿਆਂ 'ਚ ਕਾਮਯਾਬ ਨਾ ਹੁੰਦੇ ਤਾਂ ਉਨ੍ਹਾਂ ਉਸ ਨੂੰ ਗੋਲੀ ਮਾਰ ਕੇ ਦਹਿਸ਼ਤ ਫੈਲਾਉਣੀ ਸੀ। ਇਸ ਤੋਂ ਇਲਾਵਾ ਉਨ੍ਹਾਂ ਇੰਡੇਨ ਗੈਸ ਏਜੰਸੀ ਗਲੀ ਨੰਬਰ 6 ਸਮਰਾਲਾ ਚੌਕ ਲੁਧਿਆਣਾ ਵਿਚ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਇਸ ਤੋਂ ਇਲਾਵਾ ਨਵਾਂਸ਼ਹਿਰ ਦੇ ਇਕ ਵਿਅਕਤੀ ਕੋਲੋਂ ਸੱਟੇ ਦੇ ਪੈਸੇ ਲੁੱਟਣੇ ਸਨ ਅਤੇ ਇਕ ਝਾਰਖੰਡ ਦੇ ਰਾਂਚੀ 'ਚ ਰਚਿਤ ਜਿਊਲਰਸ ਤੋਂ ਸੋਨਾ ਅਤੇ ਕੈਸ਼ ਲੁੱਟਣਾ ਸੀ। ਉਨ੍ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੋਨੂੰ ਜੋ ਕਿ ਜੇਲ ਤੋਂ ਪੈਰੋਲ ’ਤੇ ਬਾਹਰ ਆਇਆ ਹੋਇਆ ਹੈ, ਦੀ ਫਿਰੌਤੀ ਲੈ ਕੇ ਕਤਲ ਕਰਨਾ ਸੀ। ਅਪਰਾਧੀਆਂ ਦਾ ਮਨਸ਼ਾ ਬਠਿੰਡਾ ਦੇ ਮੇਨ ਟੋਲ ਟੈਕਸ ਦੀ ਉਸ ਗੱਡੀ ਨੂੰ ਲੁੱਟਣਾ ਵੀ ਸੀ, ਜੋ ਕਿ ਕੈਸ਼ ਲੈ ਕੇ ਜਾਂਦੀ ਸੀ। ਇਸ ਤੋਂ ਇਲਾਵਾ ਜਲੰਧਰ ਦੇ ਰਾਮਾ ਮੰਡੀ 'ਚ ਇਕ ਹੋਲਸੇਲ ਕੱਪੜਾ ਕਾਰੋਬਾਰੀ ਕੋਲੋਂ ਵੀ ਪੈਸੇ ਲੁੱਟਣੇ ਸਨ।