ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲਿਆਂ ''ਚੋਂ 5 ਗ੍ਰਿਫਤਾਰ

Friday, Jan 26, 2018 - 01:03 AM (IST)

ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲਿਆਂ ''ਚੋਂ 5 ਗ੍ਰਿਫਤਾਰ

ਬਟਾਲਾ,   (ਬੇਰੀ)-  ਥਾਣਾ ਸੇਖਵਾਂ ਦੀ ਪੁਲਸ ਨੇ ਪੁਲਸ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਵਾਲਿਆਂ 'ਚੋਂ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਠੀਕਰੀਵਾਲ ਵਿਖੇ ਆਪਣੇ ਸਹੁਰੇ ਘਰ ਆਏ ਇਕ ਪੁਲਸ ਮੁਲਾਜ਼ਮ ਹਰਜੀਤ ਸਿੰਘ ਪੁੱਤਰ ਕੰਨਣ ਸਿੰਘ ਵਾਸੀ ਪਿੰਡ ਡੱਲਾ ਨੂੰ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਹਰਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਨੇ ਥਾਣਾ ਸੇਖਵਾਂ ਵਿਖੇ ਕੇਸ ਦਰਜ ਕਰਵਾਇਆ ਸੀ।ਥਾਣਾ ਸੇਖਵਾਂ ਦੇ ਇੰਸਪੈਕਟਰ ਅਰਵਿੰਦਰ ਸਿੰਘ, ਏ. ਐੱਸ. ਆਈ. ਦਲਜੀਤ ਸਿੰਘ ਪੱਡਾ ਨੇ ਪੁਲਸ ਪਾਰਟੀ ਸਮੇਤ ਗੈਂਗਸਟਰ ਕੁਲਜੀਤ ਸਿੰਘ ਉਰਫ ਬਿੱਲਾ ਪੁੱਤਰ ਨਰਿੰਦਰ ਵਾਸੀ ਗਾਜ਼ੀਨੰਗਲ, ਅਮਰੀਕ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਜੌੜੀਆਂ ਕਲਾਂ, ਮਨਦੀਪ ਸਿੰਘ ਉਰਫ ਹੈਪੀ ਪੁੱਤਰ ਪਲਵਿੰਦਰ ਸਿੰਘ ਵਾਸੀ ਮਹਿਮੇਚੱਕ, ਜਸਪਾਲ ਸਿੰਘ ਉਰਫ ਬਿੱਟੂ ਪੁੱਤਰ ਦਲਵਿੰਦਰ ਸਿੰਘ ਵਾਸੀ ਕਾਲਾ ਅਫਗਾਨਾ, ਬਿਕਰਮਜੀਤ ਸਿੰਘ ਉਰਫ ਲੋਧਾ ਪੁੱਤਰ ਝਿਰਮਲ ਸਿੰਘ ਵਾਸੀ ਨਵਰੂਪ ਨਗਰ ਕਾਦੀਆਂ ਰੋਡ ਬਟਾਲਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਗੈਂਗਸਟਰ ਕੁਲਜੀਤ ਸਿੰਘ ਉਰਫ ਬਿੱਲਾ ਵਿਰੁੱਧ 1 ਦਰਜਨ ਤੇ ਅਮਰੀਕ ਸਿੰਘ ਵਿਰੁੱਧ 3 ਮੁਕੱਦਮੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਦਰਜ ਹਨ।


Related News