ਥਾਣਾ ਭਿੱਖੀਵਿੰਡ ਦੀ ਪੁਲਸ ਖਿਲਾਫ ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚੇ ਨੇ ਦਿੱਤਾ ਧਰਨਾ, ਜਾਣੋ ਕੀ ਹੈ ਕਾਰਨ
Monday, Aug 14, 2017 - 04:16 PM (IST)
ਭਿੱਖੀਵਿੰਡ/ਖਾਲੜਾ (ਸੁਖਚੈਨ, ਅਮਨ) — ਪੁਲਸ ਥਾਣਾ ਭਿੱਖੀਵਿੰਡ ਦੇ ਮੇਨ ਗੇਟ ਅੱਗੇ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਪੰਜਾਬ ਪ੍ਰਧਾਨ ਅਜੇ ਕੁਮਾਰ, ਚੈਅਰਮੇਨ ਪੰਜਾਬ ਪਰਮਿੰਦਰ ਸਿੰਘ ਹੀਰਾ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ ਸੀ, ਇਸ ਮੌਕੇ ਧਰਨੇ ਨੂੰ ਸੰਬੰਧੋਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਕੁਝ ਵਿਅਕਤੀਆਂ 'ਤੇ ਬੀਤੇ ਦਿਨੀਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੀ ਸ਼ਿਕਾਇਤ ਥਾਣਾ ਭਿੱਖੀਵਿੰਡ ਤੇ ਡੀ. ਐੱਸ. ਪੀ. ਭਿੱਖੀਵਿੰਡ ਨੂੰ ਲਿਖਤੀ ਦਿੱਤੀ ਗਈ ਸੀ ਪਰ ਕਈ ਦਿਨ ਬੀਤ ਜਾਣ 'ਤੇ ਵੀ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਰੋਜ਼ਾਨਾ ਸਾਨੂੰ ਟਾਲ ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮਜਬੂਰ ਹੋ ਕਿ ਪੁਲਸ ਦੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਕਿਉਂਕਿ ਪੁਲਸ ਉਨ੍ਹਾਂ ਨੂੰ ਇਨਸਾਫ ਨਹੀਂ ਦਿਵਾ ਰਹੀ। ਉਨ੍ਹਾਂ ਕਿਹਾ ਕਿ ਇਲਾਕੇ 'ਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਤਾਂ ਆਮ ਹੀ ਹੋ ਗਈਆਂ ਹਨ ਤੇ ਇਨ੍ਹਾਂ ਘਟਨਾਵਾਂ ਦੇ ਵੱਧਣ 'ਚ ਪੁਲਸ ਦੀ ਲਾਪਰਵਾਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਵਲੋਂ ਸਾਡੀ ਧਿਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ 'ਤੇ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਸ ਧਰਨੇ ਨੂੰ ਵਿਸ਼ਵਾਸ ਦਿੰਦਿਆਂ ਡੀ. ਐੱਸ. ਪੀ. ਸਲੱਖਣ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗੋਲੀ ਚਲਾਈ ਹੈ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ. ਵਲੋਂ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਹਟਾ ਦਿੱਤਾ ਤੇ ਨਾਲ ਹੀ ਸਖਤ ਚਿਤਾਵਨੀ ਪ੍ਰਸ਼ਾਸਨ ਨੂੰ ਦੇ ਦਿੱਤੀ ਕਿ ਜੇ ਕਾਰਵਾਈ ਕੀਤੀ ਤਾਂ ਅਗਲਾ ਸੰਘਰਸ਼ ਹੋਰ ਵੀ ਵੱਡਾ ਹੋਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ, ਤਹਿਸੀਲ ਪ੍ਰਧਾਨ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
