ਨਗਰ ਕੌਸਲਾਂ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ : SSP

02/13/2021 7:35:54 PM

ਜਲਾਲਾਬਾਦ, (ਜਤਿੰਦਰ,ਨਿਖੰਜ)- 14 ਫਰਵਰੀ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਦੇ ਵੱਲੋਂ ਚੋਣਾਂ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸੇ ਤਹਿਤ ਹੀ ਅੱਜ ਜਲਾਲਾਬਾਦ ਦੀ ਸਰਕਾਰੀ ਆਈ.ਟੀ.ਆਈ ਵਿਖੇ ਭਾਰੀ ਪੁਲਸ ਬਲ ਨੂੰ ਤੈਨਾਤ ਕੀਤਾ ਗਿਆ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ ਸ.ਹਰਜੀਤ ਸਿੰਘ ਵੱਲੋਂ ਪੁਲਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਸਖ਼ਤੀ ਨਾਲ ਨਿਰਦੇਸ਼ ਦਿੱਤੇ। ਇਸ ਮੌਕੇ ਜਲਾਲਾਬਾਦ ਵਿਖੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਪੁੱਜੇ ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐਸ.ਐਸ.ਪੀ ਸ. ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਕੌਸ਼ਲ ਦੀਆਂ ਚੋਣਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ 700 ਦੇ ਕਰੀਬ ਵੱਖ-ਵੱਖ ਪੋਲਿੰਗ ਸਟੇਸ਼ਨ ਬੂਥਾਂ ’ਤੇ ਪੁਲਸ ਦੇ ਜਵਾਨ ਤੈਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਸ਼ਹਿਰ ਦੇ ਸਾਰੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ ਤਾਂ ਕਿ ਕੋਈ ਬਾਹਰੀ ਵਿਅਕਤੀ ਸ਼ਹਿਰ ਅੰਦਰ ਦਾਖਲ ਨਾ ਹੋ ਸਕੇ। ਸ. ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵੀ ਬਿਨ੍ਹਾਂ ਕੰਮ ਤੋਂ ਸ਼ਹਿਰ ਅੰਦਰ ਪਾਇਆ ਜਾਂਦਾ ਹੈ ਤਾਂ ਉਸਦੇ ਖ਼ਿਲਾਫ ਪੁਲਸ ਵੱਲੋਂ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਲਾਲਾਬਾਦ ਸ਼ਹਿਰ ਅੰਦਰ ਲਗਭਗ 18 ਪੈਟਰੋਲਿੰਗ ਪਾਰਟੀਆਂ ਸ਼ਹਿਰ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਗਿਆ ਅਤੇ ਜਿਸਦੇ ’ਚ 1 ਐਸ.ਪੀ, 2 ਡੀ.ਐਸ.ਪੀ ਅਤੇ ਨਾਲ ਐਸ.ਐਚ.ੳਜ਼ ਸ਼ਾਮਲ ਰਹਿਣਗੇ ਅਤੇ ਮੇਰੇ ਵੱਲੋਂ ਵੀ ਆ ਕੇ ਪੋਲਿੰਗ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਨਾਲ ਹੀ 100 ਦੇ ਕਰੀਬ ਵਾਧੂ  ਜਵਾਨ ਵੀ ਰੱਖੇ ਗਏ ਹਨ ਤਾ ਕਿ ਕੋਈ ਘਟਨਾਂ ਵਾਪਰਦੀ ਹੈ ਤਾਂ ਉਸਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਬੂਥ ਨੂੰ ਪੋਲਿੰਗ ਸਟੇਸ਼ਨਾਂ ਤੋਂ 200 ਮੀਟਰ ਦੀ ਦੂਰੀ ’ਤੇ ਰੱਖਿਆ ਗਿਆ ਹੈ ਅਤੇ ਨਾਲ ਪੋਲਿੰਗ ਸਟੇਸ਼ਨਾਂ ’ਤੇ ਭਾਰੀ ਵਾਹਨਾਂ ਦੇ ਆਉਣ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਥੇ ਵੀ ਨਾਜੁਕ ਬੂਥ ਹਨ ਉਨ੍ਹਾਂ ਤੇ ਸੀ.ਸੀ.ਟੀਵੀ ਕੈਮਰੇ ਅਤੇ ਵੀਡਿਉਗ੍ਰਾਂਫੀ ਵੀ ਸਾਰੇ ਬੂਥਾਂ ’ਤੇ ਕਰਵਾਈ ਜਾਵੇਗੀ। ਐਸ.ਐਸ.ਪੀ ਸ. ਹਰਜੀਤ ਸਿੰਘ ਨੇ ਜਲਾਲਾਬਾਦ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਸ਼ਾਂਤਮਈ ਢੰਗ ਨਾਲ ਵੋਟਾਂ ਨੂੰ ਨੇਪਰੇ ਚੜ੍ਹਾਉਣ ਲਈ ਪੁਲਸ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਤਾਂ ਕਿ ਕੋਈ ਵੀ ਅਣਸੁੱਖਾਵੀਂ ਘਟਨਾਂ ਨਾ ਵਾਪਰ ਸਕੇ। 


Bharat Thapa

Content Editor

Related News