ਗੈਂਗਸਟਰਾਂ ਨੇ ਪਿੱਛਾ ਕਰਦੀ ਪੁਲਸ ਟੀਮ ''ਤੇ ਚਲਾ''ਤੀਆਂ ਗੋਲ਼ੀਆਂ, ਮਗਰੋਂ ਪੁਲਸ ਨੇ ਵੀ ਕੀਤੀ ''ਕਾਰਵਾਈ''
Friday, Feb 07, 2025 - 05:23 AM (IST)
ਸ਼ਾਹਕੋਟ/ਲੋਹੀਆਂ (ਅਰਸ਼ਦੀਪ, ਮਨਜੀਤ, ਸੱਦੀ)- ਬੀਤੀ 14 ਜਨਵਰੀ ਨੂੰ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪੂਨੀਆਂ ਵਿਖੇ ਇਕ ਐੱਨ.ਆਰ.ਆਈ. ’ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਵਾਲੇ ਨੂੰ ਪੁਲਸ ਵੱਲੋਂ ਹਲਕਾ ਸ਼ਾਹਕੋਟ ਦੇ ਪਿੰਡ ਸੱਜਣਵਾਲ ਵਿਖੇ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਬੀਤੀ ਸ਼ਾਮ ਪੁਲਸ ਵੱਲੋਂ ਗੈਂਗਸਟਰਾਂ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ 3 ਗੱਡੀਆਂ ਵਿਚ ਸਵਾਰ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ 2 ਗੱਡੀਆਂ ਇਕ ਖੇਤ ਵਾਲੇ ਪਾਸੇ ਵੜ ਗਈਆਂ ਜਦਕਿ ਇਕ ਗੱਡੀ ਵਿਚ ਸਵਾਰ ਗੈਂਗਸਟਰ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਵੱਲੋਂ ਖੇਤਾਂ ਵੱਲ ਜਾ ਕੇ ਜਦ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਇਕ ਗੈਂਗਸਟਰ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜੋ- ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
ਪੁਲਸ ਵੱਲੋਂ ਆਪਣਾ ਬਚਾਅ ਕਰਨ ਲਈ ਗੈਂਗਸਟਰ ’ਤੇ ਗੋਲੀ ਚਲਾਈ ਗਈ, ਜੋ ਇਕ ਗੈਂਗਸਟਰ ਦੀ ਲੱਤ ’ਤੇ ਲੱਗੀ। ਪੁਲਸ ਵੱਲੋਂ ਉਸ ਨੂੰ ਕਾਬੂ ਕਰ ਕੇ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ। ਉਸ ਦੇ 2 ਸਾਥੀ ਭੱਜਣ ਵਿਚ ਕਾਮਯਾਬ ਹੋ ਗਏ।
ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੁਖਰਾਜ ਸਿੰਘ ਉਰਫ਼ ਸੁਖਪ੍ਰੀਤ ਸਿੰਘ ਸੁੱਖਾ ਵਜੋਂ ਹੋਈ ਹੈ। ਕੁਲਵੰਤ ਸਿੰਘ ਕਾਂਤੀ ਨੂੰ ਪਿਛਲੇ ਮਹੀਨੇ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਸੁਖਰਾਜ ਸਿੰਘ ਨੂੰ ਪੁਲਸ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਹੈ।
ਬਾਕੀ 2 ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਪਾਰਟੀ ’ਤੇ ਹੋਈ ਗੋਲੀਬਾਰੀ ਦੀ ਘਟਨਾ ਲਈ ਸੁਖਰਾਜ ਸਿੰਘ ਖਿਲਾਫ ਥਾਣਾ ਲੋਹੀਆਂ ਵਿਖੇ ਕਤਲ ਦੀ ਕੋਸ਼ਿਸ਼ ਦਾ ਨਵਾਂ ਮਾਮਲਾ ਵੀ ਦਰਜ ਕੀਤਾ ਗਿਆ ਹੈ। ਮੁਕਾਬਲੇ ਤੋਂ ਬਾਅਦ ਪੁਲਸ ਨੇ ਗੈਂਗਸਟਰਾਂ ਵੱਲੋਂ ਵਰਤੀਆਂ ਜਾ ਰਹੀਆਂ 2 ਗੱਡੀਆਂ, ਇਕ 32 ਬੋਰ ਦਾ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- UK ਦਾ ਸਟੱਡੀ ਵੀਜ਼ਾ ਹੋਣ ਦੇ ਬਾਵਜੂਦ US ਤੋਂ ਇੰਡੀਆ ਡਿਪੋਰਟ ਹੋਈ ਮੁਸਕਾਨ, MLA ਨੇ ਘਰ ਪਹੁੰਚ ਜਾਣਿਆ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e