ਪੁਲਸ ਨੇ ਕੀਤੀ ਸ਼ੱਕੀ ਤੇ ਹੈਵੀ ਵਾਹਨਾਂ ਦੀ ਚੈਕਿੰਗ
Tuesday, Jan 09, 2018 - 12:01 AM (IST)
ਜਲਾਲਾਬਾਦ(ਬੰਟੀ, ਦੀਪਕ, ਨਿਖੰਜ, ਸੇਤੀਆ, ਮਿੱਕੀ, ਗੋਇਲ)—ਐੱਸ. ਐੱਸ. ਪੀ. ਡਾ. ਕੇਤਨ ਬਲੀਰਾਮ ਪਾਟਿਲ ਤੇ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸਦਰ ਪੁਲਸ ਅਤੇ ਥਾਣਾ ਸਿਟੀ ਪੁਲਸ ਵੱਲੋਂ ਥਾਣਾ ਸਦਰ ਦੇ ਨਜ਼ਦੀਕ ਸਦਰ ਐੱਸ. ਐੱਚ. ਓ. ਪ੍ਰੇਮ ਨਾਥ ਦੀ ਅਗਵਾਈ ਹੇਠ ਸ਼ੱਕੀ ਅਤੇ ਹੈਵੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਏ. ਐੱਸ. ਆਈ ਲਾਲਜੀਤ ਸਿੰਘ, ਰਾਮਪ੍ਰਕਾਸ਼ ਸਮੇਤ ਪੁਲਸ ਪਾਰਟੀ ਮੌਜੂਦ ਸੀ। ਇਸੇ ਤਰ੍ਹਾਂ ਐੱਫ. ਐੱਫ. ਰੋਡ. 'ਤੇ ਸ਼ਹੀਦ ਊਧਮ ਸਿੰਘ ਚੌਕ ਦੇ ਕੋਲ ਏ. ਐੱਸ. ਆਈ. ਭਜਨ ਸਿੰਘ ਦੀ ਅਗਵਾਈ ਹੇਠ ਸ਼ੱਕੀ ਅਤੇ ਹੈਵੀ ਵਾਹਨਾਂ ਦੀ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਟੂ-ਵ੍ਹੀਲਰ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵੀ ਆਪਣੇ ਵ੍ਹੀਕਲਾਂ 'ਤੇ ਨੰਬਰ ਲਿਖਾ ਕੇ, ਕਾਗਜ਼ਾਤ ਪੂਰੇ ਰੱਖਣ ਤੇ ਹੈਲਮਟ ਦਾ ਪ੍ਰਯੋਗ ਕਰਨ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਉਨ੍ਹਾਂ ਦੀ ਇਹ ਮੁਹਿੰਮ ਜਾਰੀ ਰਹੇਗੀ ਅਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
