ਅੱਧੀ ਰਾਤ ਪੁਲਸ ਦੀ ਵਰਦੀ ''ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ

Sunday, Jul 19, 2020 - 06:18 PM (IST)

ਅੱਧੀ ਰਾਤ ਪੁਲਸ ਦੀ ਵਰਦੀ ''ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਰਿਣੀ): ਸਥਾਨਕ ਅਬੋਹਰ ਰੋਡ ਤੋਂ ਬੀਤੀ ਰਾਤ ਇਕ ਨੌਜਵਾਨ ਨੂੰ ਇਨੋਵਾ 'ਤੇ ਆਏ ਕੁੱਝ ਵਿਅਕਤੀ ਆਪਣੇ ਨਾਲ ਲੈ ਗਏ। ਇਨੋਵਾ ਸਵਾਰਾਂ 'ਚ ਕੁੱਝ ਪੁਲਸ ਵਰਦੀ 'ਚ ਸਨ ਅਤੇ ਕੁੱਝ ਸਿਵਲ ਕੱਪੜਿਆਂ 'ਚ ਸਨ। ਇਹ ਗੱਲ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਦੇ ਨਾਲ-ਨਾਲ ਅਜੇ ਤੱਕ ਪੁਲਸ ਲਈ ਵੀ ਬੁਝਾਰਤ ਬਣੀ ਹੋਈ ਹੈ ਕਿ ਆਖਿਰ ਉਸ ਨੌਜਵਾਨ ਨੂੰ ਕੌਣ ਲੈ ਕੇ ਗਿਆ ਅਤੇ ਜੇਕਰ ਉਹ ਕਿਸੇ ਹੋਰ ਸੂਬੇ ਦੀ ਪੁਲਸ ਸੀ ਤਾਂ ਅਜੇ ਤੱਕ ਇਸ ਮਾਮਲੇ 'ਚ ਸਥਾਨਕ ਪੁਲਸ ਨੂੰ ਕਿਉਂ ਨਹੀਂ ਸੂਚਿਤ ਕੀਤਾ ਗਿਆ। ਸਥਾਨਕ ਅਬੋਹਰ ਰੋਡ ਮੁਹੱਲਾ ਵਾਸੀਆਂ ਮੁਤਾਬਕ ਰਾਤ ਕਰੀਬ 12.30 ਵਜੇ ਇਕ ਇਨੋਵਾ ਕਾਰ ਗਲੀ 'ਚ ਆਈ, ਜਿਸ 'ਚ ਸਵਾਰ ਵਿਅਕਤੀਆਂ ਨੇ ਗਲੀ ਦੇ ਕਈ ਘਰਾਂ ਦਾ ਦਰਵਾਜ਼ਾ ਖੜਕਾਇਆ ਅਤੇ ਕੁੱਝ ਪੁੱਛਗਿੱਛ ਕੀਤੀ। ਇਨ੍ਹਾਂ 'ਚੋਂ ਕੁੱਝ ਵਿਅਕਤੀ ਪੁਲਸ ਵਰਦੀ 'ਚ ਸਨ।

ਇਹ ਵੀ ਪੜ੍ਹੋ:  ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ

PunjabKesari

ਇਹ ਵੀ ਪੜ੍ਹੋ: ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ

ਆਖਿਰ ਇਹ ਵਿਅਕਤੀ ਗਲੀ 'ਚ ਹੀ ਇਕ ਘਰ 'ਚ ਦਾਖਲ ਹੋਏ ਅਤੇ ਉਸ ਘਰ ਦੇ ਨੌਜਵਾਨ ਗੁਰਪ੍ਰੀਤ ਸਿੰਘ (30) ਨੂੰ ਨਾਲ ਲੈ ਗਏ। ਮੁਹੱਲਾ ਵਾਸੀਆਂ ਅਨੁਸਾਰ ਇਨੋਵਾ ਗੱਡੀ 'ਤੇ ਆਏ ਵਿਅਕਤੀ ਕਰੀਬ ਇਕ ਘੰਟਾ ਗਲੀ 'ਚ ਰਹੇ ਸਨ। ਉਧਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਸਥਾਨਕ ਥਾਣਾ ਸਿਟੀ ਵਿਖੇ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਪੁਲਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਨਹੀਂ ਸੀ ਅਤੇ ਨਾ ਹੀ ਕਿਸੇ ਬਾਹਰ ਇਲਾਕੇ 'ਚੋਂ ਆਈ ਪੁਲਸ ਨੇ ਅਜਿਹੀ ਕਿਸੇ ਕਾਰਵਾਈ ਸਬੰਧੀ ਥਾਣਾ ਸਿਟੀ ਜਾਂ ਕਿਸੇ ਹੋਰ ਥਾਣੇ 'ਚ ਸੂਚਿਤ ਕੀਤਾ ਹੈ। ਖਬਰ ਲਿਖੇ ਜਾਣ ਤੱਕ ਪਰਿਵਾਰਕ ਮੈਂਬਰ ਨੌਜਵਾਨ ਦੀ ਭਾਲ ਕਰ ਰਹੇ ਸਨ ਪਰ ਕੋਈ ਜਾਣਕਾਰੀ ਨਹੀਂ ਮਿਲੀ ਸੀ। ਪਰਿਵਾਰ ਵਲੋਂ ਆਪਣੇ ਪੱਧਰ 'ਤੇ ਇਸ ਘਟਨਾ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਉਧਰ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਇਕ ਇਨੋਵਾ ਗੱਡੀ ਗਲੀ 'ਚ ਦਾਖਲ ਹੁੰਦੀ ਦਿਖਾਈ ਦਿੰਦੀ ਹੈ, ਜਿਸ 'ਤੇ ਕੋਈ ਨੰਬਰ ਪਲੇਟ ਨਹੀਂ ਹੈ। ਫਿਲਹਾਲ ਇਹ ਘਟਨਾ ਬੁਝਾਰਤ ਬਣੀ ਹੋਈ ਹੈ। ਇਸ ਸਬੰਧੀ ਜਦੋਂ ਸਿਟੀ ਪੁਲਸ ਥਾਣੇ ਦੇ ਐੱਸ. ਐੱਚ. ਓ. ਮੋਹਨ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ।


author

Shyna

Content Editor

Related News