ਨਾਭਾ ’ਚ ਪੁਲਸ ’ਤੇ ਪਿੰਡ ਵਾਸੀਆਂ ਵਿਚਾਲੇ ਝੜਪ, ਲਹੂ-ਲੁਹਾਨ ਹੋਇਆ ਪੁਲਸ ਅਫਸਰ (ਵੀਡੀਓ)
Friday, Jul 21, 2023 - 06:22 PM (IST)
ਪਟਿਆਲਾ/ਨਾਭਾ (ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਮੰਡੋੜ ਵਿਖੇ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀ ਪੁਲਸ ਪ੍ਰਸ਼ਾਸਨ ਨਾਲ ਉਲਝ ਗਏ। ਇਸ ਦੌਰਾਨ ਪਿੰਡ ਵਾਸੀਆਂ ਵਲੋਂ ਪੁਲਸ ਪਾਰਟੀ ’ਤੇ ਹੀ ਇੱਟਾਂ ਰੋੜਿਆਂ ਦੀ ਵਾਛੜ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਨਾਭਾ ਕੋਤਵਾਲੀ ਇੰਚਾਰਜ ਹੈਰੀ ਬੋਪਾਰਾਏ ਦੀ ਅੱਖ ’ਤੇ ਇੱਟ ਵੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਮੰਡੋੜ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪਟਿਆਲਾ ਵਿਚ ਪਰਿਵਾਰ ’ਤੇ ਕਹਿਰ ਬਣ ਕੇ ਡਿੱਗੀ ਘਰ ਦੀ ਛੱਤ, ਦੋ ਸਕੇ ਭਰਾਵਾਂ ਦੀ ਮੌਤ
ਇਹ ਝਗੜਾ ਐੱਸ. ਸੀ. ਭਾਈਚਾਰੇ ਦੀ 88 ਵਿੱਘੇ ਜ਼ਮੀਨਪਿੰਡ ਦੀ ਸ਼ਾਮਲਾਟ ਦੀ ਬੋਲੀ ਨੂੰ ਲੈ ਕੇ ਸ਼ੁਰੂ ਹੋਇਆ। ਐੱਸ. ਸੀ. ਭਾਈਚਾਰੇ ਦੇ ਲੋਕਾਂ ਦੀ ਮੰਗ ਸੀ ਕਿ ਬੋਲੀ ਪਿਛਲੀ ਬੋਲੀ ਨਾਲੋਂ ਘੱਟ ਕੀਤੀ ਜਾਵੇ ਅਤੇ ਪਿੰਡ ਮੰਡੋੜ ਦੇ ਹੀ ਐੱਸ. ਸੀ. ਭਾਈਚਾਰੇ ਵੱਲੋਂ 88 ਵਿੱਘੇ ਜ਼ਮੀਨ ਦੀ ਬੋਲੀ ਦੇਣ ਤੋਂ ਬਾਅਦ ਪਿੰਡ ਦੇ ਕੁਝ ਲੋਕ ਜ਼ਮੀਨ ’ਤੇ ਹੀ ਟੈਂਟ ਲਗਾ ਕੇ ਉਥੇ ਬੈਠ ਗਏ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਜਦੋਂ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਕੇਸ ’ਚ 24 ਸਾਲਾਂ ਤੋਂ ਭਗੌੜਾ ਯੂਪੀ ਤੋਂ ਗ੍ਰਿਫ਼ਤਾਰ, ਹਿੰਦੂ ਤੋਂ ਸਿੱਖ ਬਣ ਕੇ ਬਣਿਆ ਸੀ ਪਾਠੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8