ਜ਼ੀਰਕਪੁਰ ਪੁਲਸ ਨੇ ਅਸਟਾਮ ਸਪਲਾਈ ਗੋਰਖਧੰਦੇ ’ਚ ਸ਼ਾਮਲ 5 ਵਿਅਕਤੀਆਂ ਨੂੰ ਕੀਤਾ ਕਾਬੂ

02/23/2021 3:50:27 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਅਸਟਾਮ ਘੋਟਾਲੇ ਦੇ ਗਿਰੋਹ ਦੇ 5 ਵਿਅਕਤੀਆਂ ਨੂੰ ਕਾਬੂ ਕਰਕੇ 351 ਅਸਟਾਮ ਅਤੇ 11 ਜਾਅਲੀ ਮੋਹਰਾਂ, 125 ਟਿਕਟਾਂ ਅਤੇ 10 ਇੰਦਰਾਜ ਰਜਿਸਟਰ ਸਮੇਤ ਇਕ ਕਰੇਟਾ ਗੱਡੀ ਕਬਜ਼ੇ ਵਿਚ ਲੈ ਕੇ ਧੋਖਾਧੜੀ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ 3 ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੋਰਾਨ ਜ਼ਿਲ੍ਹਾ ਐ¤ਸ. ਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਮੁਹਾਲੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਰੋਜ਼ ਸਿੰਘ ਡੀ. ਐੱਸ. ਪੀ. ਜ਼ੀਰਕਪੁਰ ਦੀ ਯੋਗ ਅਗਵਾਈ ਹੇਠ ਐੱਸ. ਐੱਚ. ਓ ਓਮਕਾਂਰ ਸਿੰਘ ਬਰਾੜ ਦੀ ਦੇਖ ਰੇਖ ਹੇਠ ਜ਼ੀਰਕਪੁਰ ਪੁਲਸ ਪਾਰਟੀ ਗਸ਼ਤ ਦੌਰਾਨ ਪਟਿਆਲਾ ਰੋਡ ਮੌਜੂਦ ਸੀ। ਜਿਸ ਦੌਰਾਨ ਇਕ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਜ਼ੀਰਕਪੁਰ ਪੁਲਸ ਨੇ ਢਕੌਲੀ ਦੇ ਰਾਇਲ ਮੈਨਸ਼ਨ ਦੇ ਵਸਨੀਕ ਹਰੀਸ਼ ਕੁਮਾਰ ਅਰੋੜਾ ਪੁੱਤਰ ਮੁਕੰਦ ਲਾਲ ਸਮੇਤ ਜੋ ਬਿਨਾਂ ਲਾਇਸੰਸ ਤੋਂ ਵੱਖ-ਵੱਖ ਅਸ਼ਟਾਮ ਫਰੋਸ਼ਾਂ ’ਚ ਇਸ਼ਾਨ ਠਾਕੁਰ ਪੁੱਤਰ ਪੰਪੂ ਵਾਸੀ ਰਾਜਪੁਰਾ, ਅਸ਼ੋਕ ਕੁਮਾਰ ਵਾਸੀ ਸਮਾਣਾ, ਸਚਿਨ ਜਿੰਦਲ ਸੁਨਾਮ ਅਤੇ ਸੱਤਪਾਲ ਵਾਸੀ ਤਹਿਸੀਲ ਕੰਪਲੈਕਸ ਸੈਕਟਰ 17 ਚੰਡੀਗੜ੍ਹ ਪਾਸੋਂ ਬਿਨਾਂ ਐਂਟਰੀ ਕੀਤੇ ਖਾਲੀ ਅਸਟਾਮ ਭਾਰੀ ਮਾਤਰਾ ’ਚ ਲਿਆ ਕੇ ਲੋੜਵੰਦ ਵਿਅਕਤੀਆਂ ਨੂੰ ਪੁਰਾਣੀ ਤਰੀਖ ਵਿਚ ਨਿੱਜੀ ਫ਼ਾਇਦੇ ਲਈ ਪ੍ਰਾਪਰਟੀ ਦੇ ਨਾਮ ਹੇਰਾਫੇਰੀ ਕਰਨ ਦੀ ਜ਼ਰੂਰਤ ਦੌਰਾਨ ਮੋਟੀ ਰਕਮ ਵਸੂਲ ਕੇ ਲੋਕਾਂ ਨੂੰ ਮਹਿੰਗੇ ਮੁੱਲ ਵਿਚ ਵੇਚਦਾ ਸੀ ਨੂੰ ਕਾਬੂ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਹਰੀਸ਼ ਅਰੋੜਾ ਉਕਤ ਅਸ਼ਟਾਮ ਫਰੋਸ਼ਾਂ ਤੋਂ ਪੁਰਾਣੇ ਸਥਾਨ ਜੋ ਬਿਨਾਂ ਨੰਬਰੀ ਅਤੇ ਬੰਦ ਹੋ ਚੁੱਕੇ ਹਲਫੀਆ ਬਿਆਨ ਪਿਛਲੀਆਂ ਤਰੀਖਾਂ ਵਿਚਉਨਾਂ ਦੇ ਰਜਿਸਟਰਾਂ ’ਚ ਐਂਟਰੀਆਂ ਕਰਵਾਉਂਣ ਸਮੇਤ ਆਪਣੇ ਪਾਸ ਹਲਫ਼ੀਆ ਬਿਆਨ ਵਾਲੀਆਂ ਟਿਕਟਾਂ ਅਤੇ ਵੱਖ-ਵੱਖ ਅਸ਼ਟਾਮ ਫਰੋਸ਼ਾਂ ਦੀਆਂ ਜਾਅਲੀ ਮੋਹਰਾਂ ਬਣਵਾ ਕੇ ਉਸ ਨੂੰ ਆਪਣੇ ਗੈਰਕਾਨੂੰਨੀ ਦਸਖ਼ਤਾਂ ਹੇਠ ਵੇਚਦਾ ਸੀ। ਇਸ ਗੋਰਖ ਧੰਦੇ ਵਿਚ ਹੋਰ ਵੀ ਕਈ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਨੂੰ ਵੀ ਭਾਰੀ ਮਾਤਰਾ ਵਿਚ ਅਸ਼ਟਾਮ ਜਾਅਲੀ ਮੋਹਰਾਂ ਹਲਫੀਆ ਬਿਆਨ ਵਾਲੀਆਂ ਟਿਕਟਾਂ ਸਮੇਤ ਕਾਬੂ ਕੀਤਾ ਗਿਆ ਹੈ।


Gurminder Singh

Content Editor

Related News