ਖੇਡ ਦੀ ਰੰਜਿਸ਼ ''ਚ ਪੁਲਸ ਮੁਲਾਜ਼ਮ ਦੇ ਪੁੱਤਰ ਨੇ ਚਲਾਈਆਂ ਗੋਲੀਆਂ, ਨੌਜਵਾਨ ਜ਼ਖਮੀ
Friday, Mar 23, 2018 - 03:13 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਇੱਥੋਂ ਦੇ ਛੇਹਰਟਾ ਇਲਾਕੇ 'ਚ ਖੇਡ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਇਕ ਪੁਲਸ ਮੁਲਾਜ਼ਮ ਦੇ ਪੁੱਤਰ ਵੱਲੋਂ ਜਗਰੂਪ ਨਾਂ ਦੇ ਨੌਜਵਾਨ 'ਤੇ ਸ਼ਰੇਆਮ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਗੁਰਜਿੰਦਰ ਸਿੰਘ ਤੇ ਜਗਰੂਪ ਸਿੰਘ ਵਿਚ ਵਾਲੀਵਾਲ ਖੇਡਦੇ ਸਮੇਂ ਝਗੜਾ ਹੋ ਗਿਆ ਸੀ ਤੇ ਇਸੇ ਰੰਜਿਸ਼ ਦੇ ਚਲਦਿਆ ਗੁਰਜਿੰਦਰ ਸਿੰਘ ਤੇ ਉਸ ਦੀਆਂ ਸਾਥੀਆਂ ਨੇ ਜਾਗਰੂਪ ਸਿੰਘ 'ਤੇ ਜਾਨਲੇਵਾ ਹਮਲਾ ਕਰਦਿਆ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਦੋ ਗੋਲੀਆਂ ਜਗਰੂਪ ਸਿੰਘ ਦੀ ਲੱਤ 'ਚ ਲੱਗੀਆ ਤੇ ਉਹ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਏ. ਸੀ. ਪੀ. ਵੈਸਟ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਜ਼ਖਮੀ ਜਗਰੂਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।