ਮੱਖੂ ਪੁਲਸ ਆਈ ਹਰਕਤ ''ਚ, 5 ਨਸ਼ਾ ਤਸਕਰਾਂ ਸਮੇਤ 2 ਮੋਟਰਸਾਈਕਲ ਚੋਰਾਂ ਨੂੰ ਕੀਤਾ ਕਾਬੂ
Wednesday, Sep 13, 2017 - 06:24 PM (IST)
ਮੱਖੂ (ਵਾਹੀ, ਧੰਜੂ) : ਪੁਲਸ ਥਾਣਾ ਮੱਖੂ ਵੱਲੋਂ ਬੀਤੇ ਦਿਨਾਂ ਦੌਰਾਨ ਮੱਖੂ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਸ਼ਰੇਆਮ ਚਿੱਟਾ ਵੇਚਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਵੱਲੋਂ ਕੀਤੀ ਹਰਕਤ ਦੇ ਨਤੀਜੇ ਉਸ ਵੇਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਜਦੋਂ ਬੀਤੇ ਦੋ ਦਿਨਾਂ ਦੌਰਾਨ ਮੱਖੂ ਪੁਲਸ ਵੱਲੋਂ ਅੱਧੀ ਦਰਜਨ ਚਿੱਟਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਪਰਚੇ ਦਰਜ ਕਰਦਿਆਂ ਸਲਾਖਾਂ ਪਿੱਛੇ ਕਰ ਦਿਤਾ ਗਿਆ। ਪੁਲਸ ਥਾਣਾ ਮੱਖੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪੁਲਸ ਨੇ ਕਾਰਵਾਈ ਕਰਦਿਆਂ ਇਕੋ ਦਿਨ 12 ਸਤੰਬਰ ਨੂੰ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੇ ਪਿੰਡ ਰਸੂਲਪੁਰ ਦੀ ਨਸ਼ਾ ਵੇਚਣ ਵਿਚ ਬਦਨਾਮ ਬਸਤੀ ਸਾਂਸੀਆਂ ਤੋਂ ਨਸ਼ਾ ਤਸਕਰ ਪਿਓ-ਪੁੱਤਰ ਸੋਨਾ ਉਰਫ ਸੋਨੂ ਪੁੱਤਰ ਬਖ਼ਸ਼ੀਸ਼ ਅਤੇ ਉਸ ਦੇ ਪੁੱਤਰ ਹਰਨਾਮ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 250 ਗ੍ਰਾਮ ਨਸ਼ੀਲਾ ਪਾਊਡਰ ਅਤੇ 3 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸ ਤੋਂ ਇਲਾਵਾ ਮੱਖੂ ਨਿਵਾਸੀ ਪਰਮਿੰਦਰ ਸਿੰਘ ਉਰਫ ਭਿੰਦਰ ਪੁੱਤਰ ਜਸਵੰਤ ਸਿੰਘ ਅਤੇ ਅਮਿਤ ਕੁਮਾਰ ਪੁੱਤਰ ਉਪਭਿੰਦਰ ਸਿੰਘ ਨੂੰ ਕਾਬੂ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਹਰਜਿੰਦਰ ਸਿੰਘ ਜਾਦੂ ਪੁੱਤਰ ਗੁਰਦੀਪ ਸਿੰਘ ਨੂੰ ਕਾਬੂ ਕਰਕੇ 20 ਕਿਲੋ ਲਾਹਣ ਬਰਾਮਦ ਕੀਤੀ ਗਈ। ਚੋਥੇ ਦਰਜ ਪਰਚੇ ਵਿਚ 2 ਮੋਟਰਸਾਈਕਲ ਚੋਰਾਂ ਰਾਕੇਸ਼ ਕੁਮਾਰ ਪੁੱਤਰ ਯੂਨਸ਼ ਕੌਮ ਅਤੇ ਲਵਜੀਤ ਸਿੰਘ ਉਰਫ ਸੋਨੂੰ ਪੁੱਤਰ ਜਸਵੰਤ ਸਿੰਘ ਮਾਛੀਆਂ ਬਸਤੀ ਜ਼ੀਰਾ ਨੂੰ ਕਾਬੂ ਕਰਕੇ ਚੋਰੀ ਕੀਤੇ 3 ਮੋਟਰਸਾਈਕਲ ਬਰਾਮਦ ਕੀਤੇ ਗਏ।
ਇਸ ਮੌਕੇ ਪੁਲਲ ਥਾਣਾ ਮੱਖੂ ਦੇ ਇੰਚਾਰਜ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਦੋ ਹੋਰ ਕਾਰ ਸਵਾਰਾਂ ਨੂੰ ਕਾਬੂ ਕਰਕੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਇਸ ਮੌਕੇ ਪੁਲਸ ਮੁੱਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਮੱਖੂ ਪੁਲਸ ਪੂਰੀ ਤਰ੍ਹਾਂ ਹਰਕਤ ਵਿਚ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਾਰਥਕ ਨਤੀਜੇ ਸਾਹਮਣੇ ਆਉਣਗੇ।