ਮਖੂ ਪੁਲਸ ਨੇ 2 ਤਸਕਰਾਂ ਨੂੰ 10 ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

Tuesday, Sep 26, 2023 - 12:56 PM (IST)

ਮਖੂ ਪੁਲਸ ਨੇ 2 ਤਸਕਰਾਂ ਨੂੰ 10 ਕਰੋੜ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

ਮਖੂ (ਵਾਹੀ) : ਦੀਪਕ ਹਿਲੌਰੀ ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦੀਪ ਸਿੰਘ ਡੀ. ਐੱਸ. ਪੀ ਜ਼ੀਰਾ ਦੀ ਨਿਗਰਾਨੀ ਹੇਠ ਇੰਸਪੈਕਟਰ‌ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਮੱਖੂ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਥਾਣਾ ਮੁਖੀ ਸਮੇਤ ਪੁਲਸ ਕਰਮਚਾਰੀਆਂ ਗਸ਼ਤ ਦੇ ਸਬੰਧ ਵਿਚ ਡਾ. ਰਣਜੀਤ ਸਿੰਘ ਚੌਕ ਮੱਖੂ ਤੋਂ ਰੇਲਵੇ ਫਾਟਕ ਪਾਸ ਪਹੁੰਚੇ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਮੋਨੇ ਨੌਜਵਾਨ ਜੋ ਮੋਟਰਸਾਇਕਲ ਨੰਬਰ ਪੀ.ਬੀ-25-7517 ਮਾਰਕਾ ਪਲੈਟੀਨਾ ’ਤੇ ਆਏ ਹਨ ਅਤੇ ਸ਼ਮਸ਼ਾਨ ਘਾਟ ਮੱਖੂ ਦੇ ਕੋਲ ਖੜੇ ਕਿਸੇ ਨੂੰ ਹੈਰੋਇਨ ਦੀ ਖੇਪ ਦੇਣ ਦਾ ਇੰਤਜ਼ਾਰ ਕਰ ਰਹੇ ਹਨ ਜਦ ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਸ਼ਮਸ਼ਾਨ ਘਾਟ ਪਾਸ ਪੁੱਜੇ ਤਾਂ ਦੋਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਕਾਲੇ ਰੰਗ ਦੀ ਕਿੱਟ ਮੋਢੇ ’ਤੇ ਪਾਈ ਹੋਈ ਸੀ, ਜਿਨ੍ਹਾਂ ਨੇ ਆਪਣਾ ਨਾਮ ਹਰਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਗੋਰਸੀਆ ਖਾਨ ਮੁਹੰਮਦ ਥਾਣਾ ਸਿੰਧਵਾ ਬੇਟ, ਜ਼ਿਲ੍ਹਾ ਜਗਰਾਓ ਅਤੇ ਦੂਸਰੇ ਨੇ ਆਪਣਾ ਨਾਮ ਨਿਰਮਲ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਛੀਹਨੇ ਵਾਲੇ ਝੁਗੇ (ਚਾਂਦੀ ਵਾਲਾ) ਥਾਣਾ ਸਦਰ ਫਿਰੋਜ਼ਪੁਰ ਦੱਸਿਆ।

ਇਨ੍ਹਾਂ ਦੋਹਾਂ ਦੀ ਜ਼ਾਬਤਾ ਅਨੁਸਾਰ ਤਲਾਸ਼ੀ ਲੈਣ ਤੇ ਹਰਜਿੰਦਰ ਸਿੰਘ ਉਕਤ ਦੇ ਮੋਢੇ ’ਤੇ ਪਾਈ ਕਿੱਟ ਦੀ ਜਾਂਚ ਕਰਨ ’ਤੇ ਉਸ ਵਿਚੋਂ ਮੋਮੀ ਪਾਰਦਰਸ਼ੀ ਲਿਫਾਫਾ ਮਿਲਿਆ ਜਿਸ ਨੂੰ ਚੈੱਕ ਕਰਨ ’ਤੇ ਉਸ ਵਿਚੋਂ ਅੰਤਰਰਾਸ਼ਟਰੀ ਪੱਧਰ ਦੀ 10 ਕਰੋੜ ਮੁੱਲ ਦੀ 02 ਕਿੱਲੋ ਹੈਰੋਇਨ ਬਰਾਮਦ ਹੋਈ। ਇਸ ’ਤੇ ਦੋਸ਼ੀ ਹਰਜਿੰਦਰ ਸਿੰਘ ਅਤੇ ਨਿਰਮਲ ਸਿੰਘ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ 166 ਅਧ 21 ਐੱਨ. ਡੀ. ਪੀ. ਐੱਸ. ਐਕਟ ਥਾਣਾ ਮੱਖੂ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਗੰਭੀਰਤਾ ਨਾਲ ਪੁੱਛ-ਗਿੱਛ ਕਰਕੇ ਨਸ਼ੇ ਦੇ ਸੋਰਸ ਤੇ ਪਹੁੰਚਦੇ ਟਿਕਾਣਿਆਂ ਦਾ ਪਤਾ ਲਗਾ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News