70 ਕਿਲੋ ਭੁੱਕੀ ਸਣੇ 2 ਕਾਬੂ, ਮੁੱਖ ਦੋਸ਼ੀ ਫਰਾਰ

Saturday, Aug 18, 2018 - 04:57 PM (IST)

70 ਕਿਲੋ ਭੁੱਕੀ ਸਣੇ 2 ਕਾਬੂ, ਮੁੱਖ ਦੋਸ਼ੀ ਫਰਾਰ

ਸੰਗਰੂਰ (ਬੇਦੀ, ਹਰਜਿੰਦਰ) : ਪੁਲਸ ਨੇ ਦੋ ਵਿਅਕਤੀਆਂ ਨੂੰ 70 ਕਿਲੋ ਭੁੱਕੀ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਸਿੱਧੂ ਕਪਤਾਨ ਪੁਲਸ (ਇੰਨ) ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸੰਗਰੂਰ ਐਂਟੀ ਨਾਰਕੌਟਿਕ ਸੈਲ ਸੁਨਾਮ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਡੀ. ਸੀ. ਪੁੱਤਰ ਪਾਲਾ ਸਿੰਘ ਵਾਸੀ ਸੁਨਾਮ ਹਾਲ ਆਬਾਦ ਚੋਵਾਸ ਜਖੇਪਲ ਜੋ ਕਿ ਬਾਹਰਲੇ ਸੂਬਿਆਂ ਤੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ ਲਿਆ ਕੇ ਲੁਕਾ ਕੇ ਰੱਖਦਾ ਹੈ ਜਿਸਨੇ ਅੱਗੇ ਭੁੱਕੀ ਚੂਰਾ ਪੋਸਤ ਵੇਚਣ ਲਈ ਕੁਲਵੰਤ ਸਿੰਘ ਉਰਫ਼ ਗੋਰਾ ਪੁੱਤਰ ਸੀਤਾ ਵਾਸੀ ਹੰਬਲਵਾਸ ਥਾਣਾ ਧਰਮਗੜ੍ਹ ਅਤੇ ਰਾਜਦੀਪ ਸਿੰਘ ਉਰਫ਼ ਬੱਗਾ ਵਾਸੀ ਚੋਵਾਸ ਜਖੇਪਲ ਥਾਣਾ ਚੀਮਾ ਰੱਖੇ ਹੋਏ ਹਨ।

ਇਤਲਾਹ 'ਤੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਪੀਰਖਾਨਾ ਚੀਮਾ ਰੋਡ ਜਖੇਪਲ ਨਾਕਾਬੰਦੀ ਦੌਰਾਨ ਹਰਦੀਪ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਸਬ ਡਵੀਜ਼ਨ ਸੁਨਾਮ ਦੀ ਹਾਜ਼ਰੀ ਵਿਚ ਦੋਸ਼ੀ ਕੁਲਵੰਤ ਸਿੰਘ ਅਤੇ ਰਾਜਦੀਪ ਸਿੰਘ ਪਾਸੋਂ 20 ਕਿਲੋ ਚੂਰਾ ਪੋਸਤ ਤੇ ਇਕ ਮੋਟਰਸਾਇਕਲ ਬਰਾਮਦ ਕਰਵਾਇਆ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪਿੰਡ ਚੋਵਾਸ ਜਖੇਪਲ ਦੇ ਸਿਵਿਆਂ ਵਿਚੋਂ 50 ਕਿਲੋ ਭੁੱਕੀ ਚੂਰਾ ਪੋਸਤ (70 ਕਿੱਲੋ ਭੁੱਕੀ) ਬਰਾਮਦ ਕਰ ਲਈ। ਦੋਸ਼ੀਆਂ ਖਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਚੀਮਾ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਇਸ ਨਸ਼ਾ ਤਸ਼ੱਕਰੀ ਦੇ ਮਾਸਟਰ ਮਾਈਂਡ ਡੀ.ਸੀ. ਪੁੱਤਰ ਪਾਲਾ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


Related News