ਨਸ਼ਾ ਕਰਦੇ ਵਿਅਕਤੀ ਨੂੰ ਪੁਲਸ ਨੇ ਰੰਗੇ ਹੱਥੀ ਕੀਤਾ ਕਾਬੂ

Sunday, Oct 29, 2017 - 05:05 PM (IST)

ਨਸ਼ਾ ਕਰਦੇ ਵਿਅਕਤੀ ਨੂੰ ਪੁਲਸ ਨੇ ਰੰਗੇ ਹੱਥੀ ਕੀਤਾ ਕਾਬੂ

ਗੁਰਦਾਸਪੁਰ (ਵਿਨੋਦ) - ਪੁਲਸ ਨੇ ਇਕ ਨੌਜਵਾਨ ਨੂੰ ਨਸ਼ਾ ਕਰਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਉਸ ਨੂੰ ਧਾਰਾ 27-61-85 ਅਧੀਨ ਗ੍ਰਿਫ਼ਤਾਰ ਕਰਨ 'ਚ ਸਫ਼ਲਤਾਂ ਪ੍ਰਾਪਤ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਰਿਆਰ ਪੁਲਸ ਚੌਂਕੀ ਇੰਚਾਰਜ ਬਰਿੰਦਰ ਪਾਲ ਸਿੰਘ ਪੁਲਸ ਪਾਰਟੀ ਦੇ ਨਾਲ ਬਰਿਆਰ ਬਾਈਪਾਸ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਿਹਾ ਸੀ। ਉਨ੍ਹਾਂ ਨੂੰ ਕਿਸੇ ਮੁਖਬਰ ਨੇ ਸੂਚਿਤ ਕੀਤਾ ਕਿ ਇਕ ਨੌਜਵਾਨ ਬਖਮਿੰਦਰ ਪਾਲ ਪੁੱਤਰ ਜਸਜੀਤ ਸਿੰਘ ਨਿਵਾਸੀ ਪਿੰਡ ਗੋਤ ਪੋਕਰ ਇਸ ਸਮੇ ਨੰਗਲੀ ਮਿੱਲ ਦੇ ਕੋਲ ਝਾੜੀਆਂ 'ਚ ਲੁਕ ਕੇ ਨਸ਼ਾ ਪੂਰਤੀ ਕਰ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਕੇ ਪੁਲਸ ਨੇ ਛਾਪਾ ਮਾਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੇ ਆਪਣੀ ਪਹਿਚਾਣ ਬਖਮਿੰਦਰ ਪਾਲ ਸਿੰਘ ਦੇ ਰੂਪ 'ਚ ਦੱਸੀ। ਦੋਸ਼ੀ ਦੇ ਕੋਲੋਂ ਇਕ ਸਿਲਵਰ ਪੇਪਰ ਅਤੇ ਲਾਈਟਰ ਬਰਾਮਦ ਕੀਤਾ ਗਿਆ। ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਉਥੇ ਅਕਸਰ ਹੈਰੋਇਨ ਦਾ ਨਸ਼ਾ ਪੂਰਤੀ ਕਰਨ ਦੇ ਲਈ ਆਉਂਦਾ ਹੈ।


Related News