ਮੋਰਿੰਡਾ ਪੁਲਸ ਵਲੋਂ ਚਾਵਲਾ ਹੋਟਲ ’ਤੇ ਛਾਪਾ, 3 ਜੋਡ਼ੇ ਕਾਬੂ

Thursday, Aug 29, 2019 - 11:37 AM (IST)

ਮੋਰਿੰਡਾ ਪੁਲਸ ਵਲੋਂ ਚਾਵਲਾ ਹੋਟਲ ’ਤੇ ਛਾਪਾ, 3 ਜੋਡ਼ੇ ਕਾਬੂ

ਮੋਰਿੰਡਾ (ਅਰਨੌਲੀ, ਖੁਰਾਣਾ)— ਮੋਰਿੰਡਾ-ਲੁਧਿਆਣਾ ਰੋਡ ’ਤੇ ਸਥਿਤ ਇਕ ਹੋਟਲ ਵਿਚੋਂ ਮੋਰਿੰਡਾ ਪੁਲਸ ਨੇ 3 ਜੋਡ਼ਿਆਂ ਨੂੰ ਕਾਬੂ ਕੀਤਾ ਹੈ, ਜਿਸ ਦੇ ਅਾਧਾਰ ’ਤੇ ਹੋਟਲ ਦੇ ਸਟਾਫ ਤੇ 2 ਜੋਡ਼ਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦਕਿ ਇਕ ਜੋਡ਼ੇ ਸਬੰਧੀ ਤਫਤੀਸ਼ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਮਾਣੋਂ ਪੁਲਸ ਇਕ ਨਾਬਾਲਗ ਲਡ਼ਕੀ ਦੀ ਭਾਲ ਵਿਚ ਲਡ਼ਕੀ ਦੇ ਪਰਿਵਾਰ ਸਮੇਤ ਸਥਾਨਕ ਇਕ ਹੋਟਲ, ਜਿਸ ਨੂੰ ਚਾਵਲਾ ਹੋਟਲ ਦੱਸਿਆ ਜਾਂਦਾ ਹੈ ਪਰ ਹੋਟਲ ਤੇ ਚਾਵਲਾ ਦੇ ਨਾਮ ਦਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਤੇ ਛਾਪਾ ਮਾਰਿਆ, ਜਿਸ ਵਿਚ ਖਮਾਣੋਂ ਪੁਲਸ ਨੇ ਨਾਬਾਲਗ ਲਡ਼ਕੀ ਬਰਾਮਦ ਕਰਕੇ ਮਾਪਿਅਾਂ ਦੇ ਹਵਾਲੇ ਕੀਤੀ।

ਉਪਰੰਤ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਮੋਰਿੰਡਾ ਪੁਲਸ ਵਲੋਂ ਹੋਟਲ ਦੇ ਕਮਰਿਆਂ ਵਿਚੋਂ ਲਡ਼ਕੇ-ਲਡ਼ਕੀਆਂ ਦੇ ਤਿੰਨ ਜੋਡ਼ਿਅਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਮੋਰਿੰਡਾ ਸਿਟੀ ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਉਕਤ ਚਾਵਲਾ ਹੋਟਲ ਦੇ ਮੈਨੇਜਰ ਜਗਮੋਹਨ ਸਿੰਘ, ਹੋਟਲ ਸਟਾਫ ਅਤੇ ਦੋ ਜੋਡ਼ਿਅਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੋਰਿੰਡਾ ਸ਼ਹਿਰ ਤੇ ਆਸ-ਪਾਸ ਅਜਿਹੇ ਅਨੇਕਾਂ ਹੋਟਲ ਚੱਲ ਰਹੇ ਹਨ, ਜਿੱਥੇ ਮੁੰਡੇ-ਕੁਡ਼ੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।


author

Gurminder Singh

Content Editor

Related News