ਪੁਲਸ ਨੇ ਹੈਰੋਇਨ ਤੇ ਕੈਮੀਕਲ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

Tuesday, May 08, 2018 - 05:44 PM (IST)

ਅੰਮ੍ਰਿਤਸਰ (ਅਵਦੇਸ਼) : ਜ਼ਿਲਾ ਪੁਲਸ ਵਲੋਂ ਹੈਰੋਇਨ ਤੇ ਕੈਮੀਕਲ ਪਾਊਡਰ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਜ਼ਿਲਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ-ਇਕ ਕਿਲੋ ਹੈਰੋਇਨ ਤੇ 7 ਕਿਲੋਂ ਕੈਮੀਕਲ ਪਾਊਡਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਏਰਿਕ ਉਰਫ ਕਨੀ ਤੇ ਸਰਵਨ ਸਿੰਘ ਵਜੋਂ ਹੋਈ ਹੈ ਜੋ ਨਸ਼ਾ ਤਸਕਰੀ ਦਾ ਕੰਮ ਜੇਲ 'ਚ ਬੰਦ ਸੰਨੀ ਪ੍ਰਤਾਪ ਸਿੰਘ ਨਾਲ ਮਿਲ ਕੇ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਨੀ ਪ੍ਰਤਾਪ ਨੇ ਹੀ ਕੈਮੀਕਲ ਪਾਊਡਰ ਡੇਢ ਲੱਖ ਰੁਪਏ ਪ੍ਰਤੀ ਕੁਅੰਟਲ ਦੇ ਹਿਸਾਬ ਨਾਲ ਇਨ੍ਹਾਂ ਨੂੰ ਮੁਹੱਇਆ ਕਰਵਾਇਆ ਸੀ, ਜਿਸ ਤੋਂ ਨਕਲੀ ਹੈਰੋਇਨ ਤਿਆਰ ਕੀਤੀ ਜਾਂਦੀ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀ ਏਰਿਕ ਨੇ ਦੱਸਿਆ ਕਿ ਉਹ ਪਿਛਲੇ 2-3 ਮਹੀਨਿਆਂ ਤੋਂ ਇਹ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਜੇਲ 'ਚ ਬੰਦ ਨਸ਼ਾ ਤਕਸਰੀ ਦੇ ਦੋਸ਼ 'ਚ ਸੰਨੀ ਪ੍ਰਤਾਪ ਸਿੰਘ ਉਨ੍ਹਾਂ ਨੂੰ ਫੋਨ 'ਤੇ ਇਸ ਦੀ ਜਾਣਕਾਰੀ ਦਿੰਦਾ ਸੀ। ਇਸ ਮਾਮਲੇ ਤੋਂ ਇਕ ਵਾਰ ਫਿਰ ਜੇਲ ਪ੍ਰਸ਼ਾਸਨ 'ਤੇ ਸਵਾਲ ਉੱਠੇ ਹਨ।  


Related News