ਪੁਲਸ ਕਰਮਚਾਰੀਆਂ ਨੇ ਗੁਰਦਾਸਪੁਰ ਜੇਲ ਕੀਤੀ ਅਚਨਚੇਤ ਛਾਪਾਮਾਰੀ
Wednesday, Dec 06, 2017 - 04:40 PM (IST)

ਗੁਰਦਾਸਪੁਰ (ਵਿਨੋਦ) - ਜ਼ਿਲਾ ਪੁਲਸ ਗੁਰਦਾਸਪੁਰ ਨੇ ਜ਼ਿਲਾ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਲਗਭਗ 200 ਪੁਲਸ ਕਰਮਚਾਰੀਆਂ ਨੇ ਤੜਕਸਾਰ ਸਥਾਨਕ ਕੇਂਦਰੀ ਜੇਲ ’ਚ ਅਚਨਚੇਤ ਛਾਪਾਮਾਰੀ ਕੀਤੀ। ਇਹ ਛਾਪਾਮਾਰੀ ਲਗਭਗ 3 ਘੰਟੇ ਚੱਲੀ ਪਰ ਮਾਤਰ ਇਕ ਲਾਵਾਰਸ ਮੋਬਾਇਲ ਫੋਨ ਹੀ ਇਸ ਸਾਰੇ ਤਾਲਾਸ਼ੀ ਅਭਿਆਨ ’ਚ ਮਿਲਿਆ।
ਇਸ ਸੰਬੰਧੀ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਤੜਕਸਾਰ ਲਗਭਗ 5 ਵਜੇ ਮੇਰੀ ਅਗਵਾਈ ’ਚ ਪੰਜ ਡੀ. ਐੱਸ. ਪੀ ਅਧਿਕਾਰੀ, 10 ਪੁਲਸ ਸਟੇਸ਼ਨ ਇੰਚਾਰਜ਼ ਸਮੇਤ 150 ਪੁਲਸ ਕਰਮਚਾਰੀਆਂ ਤੇ 20 ਮਹਿਲਾ ਪੁਲਸ ਕਰਮਚਾਰੀਆਂ ਨੇ ਸਥਾਨਕ ਜ਼ਿਲਾ ਕੇਂਦਰੀ ਜੇਲ ’ਚ ਇਹ ਤਾਲਾਸ਼ੀ ਅਭਿਆਨ ਸ਼ੁਰੂ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਤਾਲਾਸ਼ੀ ਅਭਿਆਨ ਦੌਰਾਨ ਜੇਲ ’ਚੋਂ ਸਾਨੂੰ ਇਕ ਲਾਵਾਰਿਸ ਮੋਬਾਇਲ ਬਿਨਾਂ ਸਿਮ ਤੋਂ ਮਿਲਿਆ ਹੈ ਤੇ ਇਸ ਮੋਬਾਇਲ ਨੂੰ ਕਬਜ਼ੇ ’ਚ ਲਿਆ ਗਿਆ ਹੈ। ਜਦਕਿ ਜੇਲ ਦੀ ਸਮੂਹ ਬੈਰਕਾਂ ਦੀ ਚੈਕਿੰਗ ਕਰਨ ਤੇ ਹੋਰ ਕੋਈ ਅਪਮਾਨਜਨਕ ਚੀਜ਼ ਜੇਲ ’ਚੋਂ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਇਸ ਤਾਲਾਸ਼ੀ ਅਭਿਆਨ ਦੀ ਯੋਜਨਾਂ ਰਾਤ ਨੂੰ ਹੀ ਬਣਾ ਲਈ ਗÂਈ ਸੀ ਤੇ ਇਸ ਨੂੰ ਗੁਪਤ ਰੱਖ ਕੇ ਤੜਕਸਾਰ ਸਾਰੇ ਕਰਮਚਾਰੀਆਂ ਨੂੰ ਸੂਚਿਤ ਕੀਤਾ।
ਪੁਲਸ ਅਧਿਕਾਰੀ ਸੰਧੂ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਦਾ ਪੁਲਸ ਪਾਰਟੀਆਂ ਦੇ ਨਾਲ ਸਹਿਯੋਗ ਵੀ ਵਧੀਆਂ ਸੀ ਤੇ ਸਾਰੀ ਤਾਲਾਸ਼ੀ ਅਭਿਆਨ ’ਚ ਜੇਲ ਕਰਮਚਾਰੀਆਂ ਨੇ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਹ ਸਾਧਾਰਨ ਚੈਕਿੰਗ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਵਿਸ਼ੇਸ ਸੂਚਨਾ ਨਹੀਂ ਸੀ। ਜੇਲਾਂ 'ਚ ਇਸ ਤਰ੍ਹਾਂ ਦੇ ਤਾਲਾਸ਼ੀ ਅਭਿਆਨ ਪਹਿਲਾਂ ਵੀ ਚਲਦੇ ਰਹੇ ਹਨ ਅਤੇ ਅੱਗੇ ਵੀ ਚਲਦੇ ਰਹਿਣਗੇ।