ਕੋਰੋਨਾ ਜੰਗ ਦੇ ਯੋਧੇ ਹਰਜੀਤ ਦੀ ਹੌਂਸਲਾ ਅਫਜਾਈ ਲਈ ਪੁਲਿਸ, ਡਾਕਟਰ, ਮੀਡੀਆਂ ਅਤੇ ਆਮ ਲੋਕ ਨਿਤਰੇ

Monday, Apr 27, 2020 - 06:05 PM (IST)

ਬੁਢਲਾਡਾ (ਬਾਂਸਲ) - ਅੱਜ ਪੰਜਾਬ ਪੁਲਸ ਦੇ ਮੁਲਾਜਮਾਂ ਸਮੇਤ ਸਿਹਤ ਵਿਭਾਗ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਸ਼ਹਿਰ ਦੇ ਲੋਕਾਂ ਨੇ ਆਪਣੀ ਛਾਤੀ ਤੇ ਮੈਂ ਹਰਜੀਤ ਸਿੰਘ ਹਾਂ ਦੀ ਨੇਮ ਪਲੇਟ ਲਗਾ ਕੇ ਉਸ ਜਾਬਾਜ਼ ਯੋਧੇ ਦੀ ਹੌਂਸਲਾ ਅਫਜਾਈ ਕੀਤੀ ਹੈ ਜਿਸ ਨੇ ਇਸ ਕੋਰੋਨਾ ਮਹਾਮਾਰੀ ਦੇ ਖਿਲਾਫ ਸ਼ੁਰੂ ਕੀਤੀ ਜੰਗ ਦੋਰਾਨ ਆਪਣਾ ਹੱਥ ਕਟਵਾ ਲਿਆ ਸੀ। ਅੱਜ ਸਥਾਨਕ ਸ਼ਹਿਰ ਦੀ ਆਈ.ਟੀ.ਆਈ ਵਿਚ ਬਣੇ ਇਕਾਂਤਵਾਸ(ਕਾਵਰੰਟਾਈਨ) ਦੇ ਬਾਹਰ ਕੋਰੋਨਾ ਸੈਂਪਲ ਲੈਣ ਲਈ ਪਹੁੰਚੇ ਡਾ. ਰਣਜੀਤ ਸਿੰਘ ਸਰ੍ਹਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਅਤੇ ਪੇੈਰਾ ਮੈਡੀਕਲ ਸਟਾਫ ਵੱਲੋਂ ਵੀ ਪਰਾਉਡ ਟੂ ਹਰਜੀਤ ਸਿੰਘ ਦੇ ਬੈਨਰਾਂ ਨਾਲ ਹੌਂਸਲਾ ਅਫਜਾਈ ਕੀਤੀ ਗਈ।

PunjabKesari

ਇਸ ਮੌਕੇ 'ਤੇ ਬੋਲਦਿਆਂ ਡਾ. ਸਰਾ ਨੇ ਕਿਹਾ ਕਿ ਇਸ ਕਰੋਨਾ ਬਿਮਾਰੀ ਦੀ ਜੰਗ ਦੌਰਾਨ ਜਿਥੇ ਪੰਜਾਬ ਪੁਲਿਸ, ਸਿਹਤ ਵਿਭਾਗ, ਸਫਾਈ ਕਰਮਚਾਰੀ ਅਤੇ ਮੀਡੀਆ ਦੇ ਲੋਕਾਂ ਨੇ ਹਿੱਸਾ ਲਿਆ ਹੈ ਉੱਥੇ ਮਾਨਸਾ ਦੇ ਐਸ .ਐਸ. ਪੀ. ਡਾ. ਨਰਿੰਦਰ ਭਾਰਗਵ ਵੱਲੋੋਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਘਰਾਂ ਵਿਚ ਬੈਠੇ ਲੋਕਾਂ ਦੇ ਵਿਸ਼ੇਸ਼ ਮਹੱਤਵ ਵਾਲੇ ਦਿਨ, ਸਾਲਗਿਰਾ, ਜਨਮ ਦਿਨ ਦੇ ਮੌਕੇ ਤੇ ਕੇਕ ਕੱਟ ਕਿ ਇਸ ਜੰਗ ਨੂੰ ਲੜਨ ਵਾਲੇ ਲੋਕਾਂ ਨੂੰ ਹੱਲਾ ਸ਼ੇਰੀ ਦਿੱਤੀ। ਉਥੇ ਘਰਾਂ ਵਿਚ ਬੰਦ ਸਿੱਖਿਆ ਤੋਂ ਵਾਝੇ ਸਕੂਲੀ ਬੱਚਿਆ ਲਈ ਘਰਾਂ ਵਿਚ ਕਿਤਾਬਾਂ ਦਾ ਪ੍ਰਬੰਧ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਵਸਤਾ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਹੈ । ਜ਼ੋ ਇੱਕ ਸਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕੋਈ ਅਜੀਹਾ ਸਮਾਂ ਸੀ ਜਦੋਂ ਲੋਕ ਪੁਲਿਸ ਤੋਂ ਡਰਦੇ ਸਨ ਪਰ ਅੱਜ ਲੋਕ ਪੁਲਿਸ ਦੇ ਸਹਿਯੋਗੀ ਅਤੇ ਸਾਥੀ ਬਣ ਕੇ ਇਸ ਜੰਗ ਵਿਚ ਮੋਢੇ ਨਾਲ ਮੌਢਾ ਜ਼ੋੜ ਕੇ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਸ ਜੰਗ ਨੂੰ ਫਤਿਹ ਕਰ ਕੇ ਮਾਨਸਾ ਜਿਲ੍ਹੇ ਨੂੰ ਕੋਰੋਨਾ ਮੁਕਤ ਕਰਾਂਗੇ। ਇਸ ਮੌਕੇ ਤੇ ਬੋਲਦਿਆਂ ਡੀ.ਐਸ.ਪੀ. ਜ਼ਸਪਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਜੰਗ ਜਿੱਤਣ ਵਾਲੇ ਘਰਾਂ ਦੀ ਵਾਪਸੀ ਕਰ ਚੁੱਕੇ ਮੁਹੰਮਦ ਰਫੀਕ, ਮੁਹੰਮਦ ਤਾਲਿਬ, ਬੇਗਮ ਆਇਸ਼ਾ ਜਿਉਂਦੀ ਜਾਗਦੀ ਮਿਸਾਲ ਹੈ ਕਿ ਖੁਸ਼ ਗਵਾਰ ਮਾਹੌਲ ਵਿਚ ਖੋਫ ਅਤੇ ਡਰ ਨੂੰ ਧੱਕਾ ਮਾਰਦਿਆਂ ਹਿੰਮਤ ਅਤੇ ਹੋਸਲੇ ਨਾਲ ਜੰਗ ਨੂੰ ਜਿੱਤਿਆ ਹੈ। ਇਸ ਮੌਕੇ 'ਤੇ ਐਸ. ਐਮ. ਓ. ਡਾ. ਗੁਰਚੇਤਨ ਪ੍ਰਕਾਸ਼, ਐਸ.ਐਚ.ਓ. ਇੰਸਪੈਕਟਰ ਗੁਰਦੀਪ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

 


Harinder Kaur

Content Editor

Related News