ਪੁਲਸ ਨੇ ਧਰਨਾ ਲਗਾਉਣ ਤੋਂ ਰੋਕਣ ਲਈ ਅਕਾਲੀ ਆਗੂਆਂ ਨੂੰ ਘਰ ''ਚ ਕੀਤਾ ਨਜ਼ਰਬੰਦ

Tuesday, Jul 07, 2020 - 05:18 PM (IST)

ਪੁਲਸ ਨੇ ਧਰਨਾ ਲਗਾਉਣ ਤੋਂ ਰੋਕਣ ਲਈ ਅਕਾਲੀ ਆਗੂਆਂ ਨੂੰ ਘਰ ''ਚ ਕੀਤਾ ਨਜ਼ਰਬੰਦ

ਅੰਮ੍ਰਿਤਸਰ (ਛੀਨਾ): ਪੈਟਰੋਲ ਤੇ ਡੀਜ਼ਲ ਦੀਆਂ ਦਿਨੋਂ-ਦਿਨ ਵੱਧ ਰਹੀਆਂ ਕੀਮਤਾਂ ਅਤੇ ਕਾਂਗਰਸ ਸਰਕਾਰ ਦੇ ਘੁਟਾਲਿਆ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਪੱਛਮੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਛੇਹਰਾਟਾ ਚੋਂਕ 'ਚ ਵਿਸ਼ਾਲ ਧਰਨਾ ਲਗਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ ਤੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਤਿਆਰੀਆ ਕੀਤੀਆ ਜਾ ਰਹੀਆ ਸਨ।

ਅੱਜ ਪੁਲਸ ਨੇ ਧਰਨਾ ਰੁਕਵਾਉਣ ਲਈ ਪੂਰੀ ਵਿਉਤਬੰਦੀ ਨਾਲ ਵਡਾਲੀ ਭਰਾਵਾਂ ਨੂੰ ਸਵੇਰੇ ਹੀ ਘਰ 'ਚ ਨਜ਼ਰਬੰਦ ਕਰ ਦਿੱਤਾ। ਇਸ ਦੌਰਾਨ ਵਡਾਲੀ ਭਰਾਅ ਧਰਨਾ ਲਗਾਉਣ ਲਈ ਜਦੋਂ ਰਵਾਨਾ ਹੋਣ ਲੱਗੇ ਤਾਂ ਘਰ ਦੇ ਬਾਹਰ ਖੜ੍ਹੇ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ ਤੋਂ ਰੋਕਦਿਆਂ ਆਖਿਆ ਕਿ ਸਾਨੂੰ ਸਖਤੀ ਨਾਲ ਹੁਕਮ ਜਾਰੀ ਹੋਏ ਹਨ ਕਿ ਤੁਹਾਨੂੰ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ, ਵਡਾਲੀ ਭਰਾਵਾਂ ਨੇ ਉਕਤ ਪੁਲਸ ਅਧਿਕਾਰੀਆ ਨੂੰ ਸ਼ਾਂਤਮਈ ਧਰਨਾ ਲਗਾਉਣ ਸਮੇਤ ਆਪਣੇ ਪੱਖ 'ਚ ਕਈ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਕੇ ਉਨ੍ਹਾਂ ਨੂੰ ਧਰਨੇ ਵਾਲੀ ਜਗਾ 'ਤੇ ਜਾਣ ਦੇਣ ਦੀ ਅਪੀਲ ਕੀਤੀ ਪਰ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਮੰਨੀ। ਮਾਮਲਾ ਗਰਮਾਉਂਦਾ ਦੇਖ ਵਡਾਲੀ ਭਰਾਅ ਵਾਪਸ ਆਪਣੇ ਘਰ ਮੁੜ ਆਏ ਅਤੇ ਪੂਰੀ ਚੌਕਸੀ ਨਾਲ ਘਰ ਦੇ ਪਿਛਲੇ ਪਾਸੇ ਵਾਲੇ ਰਸਤੇ ਰਾਹੀਂ ਨਿਕਲ ਕੇ ਧਰਨੇ ਵਾਲੀ ਜਗਾ 'ਤੇ ਪਹੁੰਚਣ 'ਚ ਸਫਲ ਹੋ ਗਏ। ਇਸ ਮੋਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਵਡਾਲੀ ਤੇ ਗੁਰਪ੍ਰੀਤ ਸਿੰਘ ਵਡਾਲੀ ਨੇ ਆਖਿਆ ਕਿ ਕਾਂਗਰਸ ਸਰਕਾਰ ਆਪਣੇ ਮਾੜੇ ਕਾਰਨਾਮਿਆਂ ਨੂੰ ਲਕਾਉਣ ਲਈ ਹੋਸ਼ੀਆਂ ਹਰਕਤਾਂ 'ਤੇ ਉਤਰ ਆਈ ਹੈ ਪਰ ਸਰਕਾਰ ਦੀਆਂ ਅਜਿਹੀਆਂ ਵਧੀਕੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੇ ਬੁਲੰਦ ਹੌਂਸਲਿਆਂ ਨੂੰ ਢਾਹ ਨਹੀਂ ਲਗਾ ਸਕਦੀਆਂ।


author

Shyna

Content Editor

Related News