ਇੱਟਾਂ ਚੋਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ
Tuesday, Nov 14, 2017 - 10:45 AM (IST)

ਬਟਾਲਾ/ਰਮਦਾਸ/ਫਤਿਹਗੜ੍ਹ ਚੂੜੀਆਂ (ਬੇਰੀ, ਸਾਰੰਗਲ) - ਥਾਣਾ ਰਮਦਾਸ ਦੀ ਪੁਲਸ ਨੇ ਪਾਪੂਲਰ ਤੇ ਇੱਟਾਂ ਚੋਰੀ ਕਰ ਕੇ ਲਿਜਾਣ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਥਾਣਾ ਰਮਦਾਸ ਦੇ ਐੱਸ. ਐੱਚ. ਓ. ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ 70 ਸਾਲਾ ਬਜ਼ੁਰਗ ਔਰਤ ਸੁਰਿੰਦਰ ਕੌਰ ਪਤਨੀ ਸਵ. ਜੋਗਿੰਦਰ ਸਿੰਘ ਵਾਸੀ ਤਲਵੰਡੀ ਨਾਹਰ ਨੇ ਲਿਖਵਾਇਆ ਹੈ ਕਿ ਸਾਡੀ ਪਿੰਡ ਵਿਚ ਕਰੀਬ 26-27 ਮਰਲੇ ਜਗ੍ਹਾ ਹੈ, ਜਿਸ 'ਤੇ ਸਾਡਾ ਕਰੀਬ 50/60 ਸਾਲ ਤੋਂ ਕਬਜ਼ਾ ਹੈ ਅਤੇ ਇਕ 12 ਮਰਲੇ ਦੇ ਪਲਾਟ ਦੀਆਂ ਨੀਂਹਾਂ ਭਰੀਆਂ ਹਨ ਤੇ ਉਸ ਵਿਚ ਮੋਟਰ ਲੱਗੀ ਹੈ ਜਦਕਿ ਦੂਜਾ ਪਲਾਟ ਨੀਵਾਂ ਹੋਣ ਕਰ ਕੇ ਉਸ ਵਿਚ ਅਸੀਂ ਪਾਪੂਲਰ ਲਾਏ ਹੋਏ ਹਨ।
ਸੁਰਿੰਦਰ ਕੌਰ ਨੇ ਬਿਆਨਾਂ 'ਚ ਅੱਗੇ ਲਿਖਵਾਇਆ ਹੈ ਕਿ ਬੀਤੀ 5 ਨਵੰਬਰ ਨੂੰ ਸ਼ਾਮ ਕਰੀਬ 6 ਵਜੇ ਕਾਕਾ ਮਿਸਤਰੀ ਪੁੱਤਰ ਮੱਖਣ ਸਿੰਘ, ਰਾਜੂ ਪੁੱਤਰ ਮੱਖਣ ਸਿੰਘ ਵਾਸੀਆਨ ਤਲਵੰਡੀ ਨਾਹਰ ਆਪਣੇ ਨਾਲ 3-4 ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਸਾਡੇ ਪਲਾਟ ਵਿਚ ਆਏ, ਜਿਥੇ ਉਕਤ ਵਿਅਕਤੀ ਪਾਪੂਲਰ ਵੱਢ ਕੇ ਪਲਾਟ ਦੇ ਵਿਚਕਾਰੋਂ ਰਸਤਾ ਬਣਾ ਕੇ ਮਿੱਟੀ ਪਾਉਣ ਲੱਗੇ ਤਾਂ ਉਕਤ ਵਿਅਕਤੀਆਂ ਨੂੰ ਮੈਂ ਤੇ ਮੇਰੀ ਨੂੰਹ ਰਜਿੰਦਰ ਕੌਰ ਪਤਨੀ ਸਵ. ਬਲਜੀਤ ਸਿੰਘ ਨੇ ਰੋਕਿਆ ਤਾਂ ਉਨ੍ਹਾਂ ਸਾਡੇ ਨਾਲ ਹੱਥੋਪਾਈ ਕੀਤੀ ਤੇ ਮੇਰੇ ਕੱਪੜੇ ਪਾੜਨ ਤੋਂ ਬਾਅਦ ਵੱਢੇ ਹੋਏ ਪਾਪੂਲਰ ਅਤੇ ਕਰੀਬ 5-7 ਸੌ ਇੱਟਾਂ ਚੋਰੀ ਕਰ ਕੇ ਫਰਾਰ ਹੋ ਗਏ ਅਤੇ ਇਹ ਸਭ ਉਕਤ ਦੋਵਾਂ ਭਰਾਵਾਂ ਨੇ ਪਿੰਡ ਦੇ ਹੀ ਸਾਬਕਾ ਸਰਪੰਚ ਦੀ ਕਥਿਤ ਸ਼ਹਿ 'ਤੇ ਕੀਤਾ ਹੈ। ਐੱਸ. ਐੱਚ. ਓ. ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕਾਕਾ ਮਿਸਤਰੀ ਤੇ ਰਾਜੂ ਜੋ ਕਿ ਸਕੇ ਭਰਾ ਹਨ, ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਰਮਦਾਸ ਵਿਖੇ ਕੇਸ ਦਰਜ ਕਰ ਦਿੱਤਾ ਹੈ।