ਨਸ਼ੀਲੇ ਪਦਾਰਥਾਂ ਸਮੇਤ 5 ਗ੍ਰਿਫਤਾਰ

07/23/2018 5:08:33 PM

ਬਟਾਲਾ (ਬੇਰੀ) : ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੀਲੇ ਪਦਾਰਥਾਂ ਸਮੇਤ 5 ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਕਿਲਾ ਲਾਲ ਸਿੰਘ ਦੇ ਏ. ਅੱੈਸ. ਆਈ. ਸਤਨਾਮ ਸਿੰਘ ਨੇ ਦੌਰਾਨੇ ਗਸ਼ਤ ਪੁਲ ਡਰੇਨ ਮਿਰਜ਼ਾਜਾਨ ਤੋਂ ਸਰਵਣ ਸਿੰਘ ਪੁੱਤਰ ਕਸ਼ਮੀਰ ਸਿੰਘ ਤੇ ਸਿਮਰਜੀਤ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਉਗਰੇਵਾਲ ਨੂੰ 6 ਗ੍ਰਾਮ ਹੈਰੋਇਨ, ਥਾਣਾ ਸੇਖਵਾਂ ਦੇ ਏ.ਐੱਸ.ਆਈ ਕਮਲਜੀਤ ਸਿੰਘ ਨੇ ਪੁਲ ਡਰੇਨ ਦਾਣਿਆਂਵਾਲੀ ਤੋਂ 13 ਨਸ਼ੀਲੇ ਟੀਕੇ ਬਿਨਾਂ ਲੇਬਲ ਅਤੇ 13 ਵਾਈਲਾਂ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਆਈ ਸੁਰਜੀਤ ਰਾਜ ਨੇ ਪੁਲਸ ਪਾਰਟੀ ਸਮੇਤ ਦੌਰਾਨੇ ਗਸ਼ਤ ਜਗਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਡੇਰਾ ਬਾਬਾ ਨਾਨਕ ਨੂੰ 35 ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਤੇ 200 ਨਸ਼ੀਲੇ ਕੈਪਸੂਲਾਂ ਬਿਨਾਂ ਲੇਬਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਚਾਰਾਂ ਵਿਅਕਤੀਆਂ ਵਿਰੁੱਧ ਸਬੰਧਤ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਵੱਖ-ਵੱਖ ਕੇਸ ਦਰਜ ਕਰ ਦਿੱਤੇ ਗਏ ਹਨ।
ਇਸੇ ਤਰ੍ਹਾਂ ਥਾਣਾ ਕਿਲਾ ਲਾਲ ਸਿੰਘ ਦੇ ਹੌਲਦਾਰ ਇਮਾਨੂੰਅਲ ਮਸੀਹ ਨੇ ਪੁਲ ਡਰੇਨ ਬਾਲੇਵਾਲ ਤੋਂ ਹਰਭਜਨ ਲਾਲ ਪੁੱਤਰ ਬਿਹਾਰੀ ਲਾਲ ਵਾਸੀ ਪਿੰਡ ਸ਼ਾਮਪੁਰਾ ਨੂੰ 40 ਬੋਤਲਾਂ ਅਲਕੋਹਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


Related News