ਕਾਰ ਸਵਾਰ 2 ਵਿਅਕਤੀਆਂ ਤੋਂ 20 ਪੇਟੀਆਂ ਸ਼ਰਾਬ ਬਰਾਮਦ

Friday, Oct 20, 2017 - 01:50 PM (IST)

ਕਾਰ ਸਵਾਰ 2 ਵਿਅਕਤੀਆਂ ਤੋਂ 20 ਪੇਟੀਆਂ ਸ਼ਰਾਬ ਬਰਾਮਦ

ਨੂਰਪੁਰਬੇਦੀ (ਭੰਡਾਰੀ) : ਜ਼ਿਲਾ ਪੁਲਸ ਮੁਖੀ ਰੂਪਨਗਰ ਵੱਲੋਂ ਗੈਰ ਸਮਾਜਿਕ ਕਾਰਜਾਂ 'ਚ ਸ਼ਾਮਲ ਵਿਅਕਤੀਆਂ ਨੂੰ ਦਬੋਚਣ ਲਈ ਆਰੰਭੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਥਾਨਕ ਪੁਲਸ ਨੇ ਦੀਵਾਲੀ ਵਾਲੇ ਦਿਨ ਵਿਸ਼ੇਸ਼ ਚੈਕਿੰਗ ਦੌਰਾਨ ਕਾਰ ਸਵਾਰ 2 ਵਿਅਕਤੀਆਂ ਤੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਬਲਵੀਰ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਚੈਕਿੰਗ ਦੌਰਾਨ ਪਿੰਡ ਆਜ਼ਮਪੁਰ ਦੇ ਬਾਈਪਾਸ ਨੇੜੇ ਬੂੰਗਾ ਸਾਹਿਬ ਦੀ ਤਰਫ਼ੋਂ ਆ ਰਹੀ ਇਕ ਮਾਰੂਤੀ ਕਾਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਕਾਰ ਦੀ ਪਿਛਲੀ ਸੀਟ ਤੇ ਡਿੱਗੀ 'ਚੋਂ 20 ਪੇਟੀਆਂ ਸ਼ਰਾਬ ਬਰਾਮਦ ਹੋਈ। ਪੁਲਸ ਵੱਲੋਂ ਕਾਬੂ ਕੀਤੇ ਗਏ ਕਾਰ ਸਵਾਰ 2 ਵਿਅਕਤੀਆਂ ਜਿਨ੍ਹਾਂ ਦੀ ਪਛਾਣ ਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਸੰਤੋਖਾ ਨਿਵਾਸੀ ਸਿੰਘਪੁਰ, ਥਾਣਾ ਨੂਰਪੁਰਬੇਦੀ ਤੇ ਪਰਵਿੰਦਰ ਕੁਮਾਰ ਉਰਫ ਹਨੀ ਪੁੱਤਰ ਕ੍ਰਿਸ਼ਨ ਚੰਦ ਨਿਵਾਸੀ ਵਾਰਡ ਨੰਬਰ 07 ਮੁਹੱਲਾ ਬੜੀ ਸਰਕਾਰ ਆਨੰਦਪੁਰ ਸਾਹਿਬ ਵਜੋਂ ਹੋਈ ਹੈ, ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।  


Related News