ਖੰਘ ਦੀ ਦਵਾਈ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, 25 ਸਾਲਾ ਨੌਜਵਾਨ ਦੀ ਮੌਤ

Tuesday, Nov 24, 2020 - 04:21 PM (IST)

ਖੰਘ ਦੀ ਦਵਾਈ ਦੇ ਭੁਲੇਖੇ ਪੀਤੀ ਜ਼ਹਿਰੀਲੀ ਚੀਜ਼, 25 ਸਾਲਾ ਨੌਜਵਾਨ ਦੀ ਮੌਤ

ਅਬੋਹਰ (ਸੁਨੀਲ) : ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਰਾਮਸਰਾ ਵਾਸੀ ਇਕ ਨੌਜਵਾਨ ਨੇ ਬੀਤੇ ਦਿਨੀਂ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਅਮਨ ਪੁੱਤਰ ਰਾਜਾਰਾਮ ਉਮਰ ਕਰੀਬ 25 ਸਾਲਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 22 ਨਵੰਬਰ ਨੂੰ ਅਮਨ ਨੇ ਸਵੇਰੇ ਖੰਘ ਦੀ ਦਵਾਈ ਦੇ ਬਦਲੇ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਅਬੋਹਰ ਦੇ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸਦੀ ਹਾਲਤ ਖ਼ਰਾਬ ਹੋਣ 'ਤੇ ਉਸਨੂੰ ਬਠਿੰਡਾ ਦੇ ਇਕ ਹਸਪਤਾਲ ਲੈ ਗਏ । ਜਿਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਥਾਣਾ ਬਹਾਵਵਾਲਾ ਦੇ ਹੌਲਦਾਰ ਅਮਨਦੀਪ ਸਿੰਘ ਨੇ ਅਮਨ ਦੇ ਪਿਤਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਅੰਤਿਮ ਸੰਸਕਾਰ ਦੇ ਲਈ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News