ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਨੇ ਸਰਕਾਰੀ ਮੁਆਵਜ਼ਾ ਕੀਤਾ ਰੱਦ, ਅਕਾਲੀ ਦਲ ਨੇ ਕੀਤੀ ਹਮਾਇਤ

8/10/2020 10:52:10 AM

ਅੰਮ੍ਰਿਤਸਰ (ਜ. ਬ.) : ਸ਼੍ਰੋਮਣੀ ਅਕਾਲੀ ਦਲ ਨੇ ਮੁੱਛਲ ਪਿੰਡ 'ਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਦਕਿ ਇਨ੍ਹਾਂ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਵਲੋਂ ਐਲਾਨੇ 5 ਲੱਖ ਰੁਪਏ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਅਤੇ 25 ਲੱਖ ਰੁਪਏ ਮੁਆਵਜ਼ਾ ਅਤੇ ਪੀੜਤ ਪਰਿਵਾਰਾਂ 'ਚੋਂ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਮੁੱਛਲ 'ਚ ਪੁੱਜ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਲੋਕਾਂ ਦੇ ਘਰਾਂ 'ਚ ਪਾਏ ਜਾ ਰਹੇ ਭੋਗਾਂ 'ਚ ਸ਼ਮੂਲੀਅਤ ਕੀਤੀ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾਮਲੇ 'ਚ ਨਿਆਂ ਲੈਣ ਲਈ ਪੀੜਤ ਪਰਿਵਾਰਾਂ ਦੀ ਡਟਵੀਂ ਹਮਾਇਤ ਕਰੇਗਾ ਅਤੇ ਉਨ੍ਹਾਂ ਮਾਮਲੇ ਦੀ ਹਾਈ ਕੋਰਟ ਜਾਂ ਫਿਰ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਕਿ ਨਾਜਾਇਜ਼ ਸ਼ਰਾਬ ਦੇ ਧੰਦੇ 'ਚ ਸ਼ਾਮਲ ਦੋਸ਼ੀਆਂ ਨੂੰ ਫੜ੍ਹਿਆ ਜਾ ਸਕੇ।

ਇਹ ਵੀ ਪੜ੍ਹੋਂ : ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ

ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਤੇ ਪਿੰਡ ਦੇ ਲੋਕਾਂ ਨੇ ਇਸ ਮੌਕੇ ਇਕੱਤਰ ਹੋ ਕੇ ਇਕ ਮਤਾ ਪਾਸ ਕਰ ਕੇ ਕਾਂਗਰਸ ਸਰਕਾਰ ਵਲੋਂ ਐਲਾਨੇ 5 ਲੱਖ ਰੁਪਏ ਦੇ ਮੁਆਵਜ਼ੇ ਨੂੰ ਰੱਦ ਕਰ ਦਿੱਤਾ। ਮਤੇ ਵਿਚ ਹਰ ਪੀੜਤ ਪਰਿਵਾਰ ਨੂੰ 25-25 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸਾਰੇ ਦੋਸ਼ੀਆਂ ਜਿਨ੍ਹਾਂ ਨੇ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ, ਦੇ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਜਿਹੜੀਆਂ ਡਿਸਟੀਲਰੀਆਂ ਤੋਂ ਡਿਨੇਚਰਡ ਸਪਿਰਿਟ ਨਿਕਲਦੀ ਹੈ ਉਨ੍ਹਾਂ ਖਿਲਾਫ ਅਤੇ ਇਸ ਵਪਾਰ ਵਿਚ ਸ਼ਾਮਲ ਕਾਂਗਰਸੀ ਆਗੂ ਤੇ ਵਿਧਾਇਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ 'ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ

ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤਿਆ ਗਿਆ ਡਿਨੇਚਰਡ ਸਪਿਰਿਟ ਡਿਸਟੀਲਰੀਆਂ ਤੋਂ ਆਇਆ ਸੀ, ਸਰਕਾਰ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੀ ਹੈ ਤੇ ਸਿਰਫ ਉਨ੍ਹਾਂ ਦੇ ਪਿੱਛੇ ਪਈ ਹੈ, ਜੋ ਦੇਸੀ ਸ਼ਰਾਬ ਕੱਢਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਪ੍ਰਤੀ ਅਪਣਾਏ ਬੇਰੁਖੇ ਵਤੀਰੇ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਤਰਨਤਾਰਨ ਦੇ ਹੀ ਪੀੜਤ ਪਰਿਵਾਰਾਂ ਕੋਲ ਆਉਣ ਨੂੰ 10 ਦਿਨ ਲੱਗ ਗਏ ਤੇ ਇਥੇ ਵੀ ਉਨ੍ਹਾਂ ਨੇ ਕੁਝ ਸੀਮਤ ਪਰਿਵਾਰਾਂ ਨਾਲ ਦੂਰੋਂ ਹੀ ਮੁਲਾਕਾਤ ਕੀਤੀ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ। ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਤਰਨਤਾਰਨ ਦੇ ਤਤਕਾਲੀ ਐੱਸ. ਐੱਸ. ਪੀ. ਧਰੁਵ ਦਾਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।

ਇਹ ਵੀ ਪੜ੍ਹੋਂ :  ਨਾਬਾਲਗ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾ ਕੀਤਾ ਵਿਆਹ ਤੋਂ ਇਨਕਾਰ, ਮਿਲੀ ਖੌਫ਼ਨਾਕ ਸਜ਼ਾ

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਵੱਡੇ ਕਾਂਡ ਬਾਰੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਧਾਰਨਾਵਾਂ ਬਣ ਰਹੀਆਂ ਹਨ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਨਾਜਾਇਜ਼ ਸ਼ਰਾਬ ਮਾਫੀਆ ਦੇ ਨਾਲ ਕਾਂਗਰਸ ਪਾਰਟੀ ਰਲੀ ਹੋਈ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਨ੍ਹਾਂ ਨੂੰ ਇਨਸਾਫ ਲੈ ਕੇ ਦੇਵੇਗਾ।


Baljeet Kaur

Content Editor Baljeet Kaur