87 ਲੋਕਾਂ ਨੂੰ ਨਿਗਲਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ ''ਚ ਇਹ ਵੱਡੀ ਗੱਲ ਆਈ ਸਾਹਮਣੇ

08/02/2020 6:39:32 PM

ਤਰਨਤਾਰਨ : ਜ਼ਹਿਰੀਲੀ ਸ਼ਰਾਬ ਨਾਲ ਹੋਈ ਵੱਡੀ ਗਿਣਤੀ 'ਚ ਮੌਤਾਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪਾ ਦਿੱਤੀਆਂ ਹਨ। ਇਸ ਮਾਮਲੇ ਵਿਚ ਭਾਵੇਂ ਮੁੱਖ ਮੰਤਰੀ ਵਲੋਂ ਜਾਂਚ ਕਮੇਟੀ ਬਣਾਈ ਗਈ ਹੈ ਪਰ ਜਾਂਚ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਮਾਮਲੇ 'ਚ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਜ਼ਹਿਰੀਲੀ ਸ਼ਰਾਬ ਵਿਚ ਡੀ-ਨੇਚਰਡ ਸਪਰਿਟ ਦੇ ਸੰਕੇਤ ਮਿਲੇ ਹਨ। ਡੀ-ਨੇਚਰਡ ਸਪਰਿਟ ਦੀ ਵਰਤੋਂ ਆਮ ਤੌਰ 'ਤੇ ਪੇਂਟ ਅਤੇ ਹਾਰਡਵੇਅਰ ਉਦਯੋਗ ਵਿਚ ਕੀਤੀ ਜਾਂਦੀ ਹੈ। ਫਿਲਹਾਲ ਏਜੰਸੀਆਂ ਮਿਲ ਕੇ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਲੋਕਾਂ ਦੀ ਮੌਤ ਦਾ ਕਾਰਣ ਬਣੀ ਜ਼ਹਿਰੀਲੀ ਸ਼ਰਾਬ ਨੂੰ ਕੈਮੀਕਲ ਪਰੀਖਣ ਲਈ ਫੌਰੈਂਸਿਕ ਲੈਬ 'ਚ ਭੇਜਿਆ ਗਿਆ ਹੈ। ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਜ਼ਹਿਰੀਲੀ ਸ਼ਰਾਬ ਦੀ ਅਸਲ ਸੱਚਾਈ ਸਾਹਮਣੇ ਆ ਸਕੇਗੀ। 

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਪੂਰੀ ਤਰ੍ਹਾਂ ਉਜਾੜ ਛੱਡਿਆ ਘਰ, ਪਤੀ ਦੀ ਮੌਤ ਦੇ ਗਮ 'ਚ ਪਤਨੀ ਨੇ ਵੀ ਤੋੜਿਆ ਦਮ

ਜ਼ਹਿਰੀਲੀ ਸ਼ਰਾਬ ਨਾਲ ਹੁਣ ਤਕ 87 ਮੌਤਾਂ
ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਸ਼ਨੀਵਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ 46 ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਦੀਆਂ ਮੌਤਾਂ ਦਾ ਅੰਕੜਾ ਮਿਲਾ ਕੇ ਹੁਣ ਤੱਕ ਕੁੱਲ 87 ਲੋਕ ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਵੱਧ 64 ਮੌਤਾਂ ਇਕੱਲੇ ਤਰਨਤਾਰਨ ਵਿਚ ਹੋਈਆਂ ਹਨ, ਜਦਕਿ ਅੰਮ੍ਰਿਤਸਰ ਦੇਹਾਤੀ ਵਿਚ 12 ਅਤੇ ਬਟਾਲਾ ਵਿਚ 11 ਵਿਅਕਤੀਆਂ ਨੇ ਜਾਨ ਗੁਆਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਕਾਰਣ ਪਹਿਲੀ ਵਾਰ ਇੰਨੀਆਂ ਮੌਤਾਂ, ਹਸਪਤਾਲ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਦੇਖ ਹਰ ਅੱਖ ਹੋਈ ਨਮ


Gurminder Singh

Content Editor

Related News