3 ਬੱਚਿਆਂ ਦੇ ਬਾਪ ਦਾ ਪਿਆਰ ਨਾ ਚੜ੍ਹਿਆ ਪ੍ਰਵਾਨ ਤਾਂ ਜ਼ਹਿਰੀਲੀ ਚੀਜ਼ ਨਿਗਲ ਕੇ ਪ੍ਰੇਮੀ ਜੋੜੇ ਨੇ ਦਿੱਤੀ ਜਾਨ

Thursday, Jul 02, 2020 - 06:02 PM (IST)

ਲੰਬੀ /ਮਲੋਟ (ਜੁਨੇਜਾ): ਥਾਣਾ ਲੰਬੀ ਦੇ ਪਿੰਡ ਖਿਊ ਵਾਲੀ ਨਾਲ ਸਬੰਧਤ ਇਕ ਪ੍ਰੇਮੀ ਜੋੜੇ ਵਲੋਂ ਜ਼ਹਿਰੀਲੀ ਵਸਤੂ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਜੋੜੇ 'ਚੋਂ ਮੁੰਡਾ ਪਹਿਲਾ ਸ਼ਾਦੀਸ਼ੁਦਾ ਅਤੇ ਤਿੰਨ ਬੱਚਿਆ ਦਾ ਬਾਪ ਹੈ ਜਦ ਕਿ ਕੁੜੀ ਕਵਾਰੀ ਸੀ। ਲੰਬੀ ਪੁਲਸ ਨੇ ਦੋਵਾਂ ਦੇ ਪਰਿਵਾਰਾਂ ਵਲੋਂ ਦਿੱਤੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਖਿਊ ਵਾਲੀ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਗੁਰਮੁੱਖ ਸਿੰਘ (28 ਸਾਲ) ਪੁੱਤਰ ਇੰਦਰ ਰਾਮ ਅਤੇ ਅਮਨਦੀਪ ਕੌਰ (20 ਸਾਲ) ਪੁੱਤਰੀ ਹਸਨ ਰਾਮ ਕੱਲ੍ਹ ਸਵੇਰ ਤੋਂ ਹੀ ਘਰੋਂ ਗੁੰਮ ਸਨ। ਪਰਿਵਾਰ ਵੱਲੋਂ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਦੇਰ ਸ਼ਾਮ ਨੂੰ ਖਿਊ ਵਾਲੀ ਲੰਬੀ ਵਿਚਕਾਰ ਪੈਂਦੀ ਕੱਸੀ ਤੋਂ ਖੇਤਾਂ ਵਾਲੇ ਪਾਸੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਮਿਲੀਆਂ। ਮੌਕੇ ਤੇ ਇਹ ਸਾਹਮਣੇ ਆਇਆ ਕਿ ਦੋਵਾਂ ਨੇ ਕੋਈ ਜ਼ਹਿਰੀਲੀ ਵਸਤੂ ਖਾਕੇ ਆਪਣੀ ਜਾਨ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਸੜਕ ਕਿਨਾਰੇ ਲਟਕਦੀ ਵਪਾਰੀ ਦੀ ਲਾਸ਼ ਮਿਲਣ ਕਾਰਨ ਦਹਿਸ਼ਤ: ਕਤਲ ਦਾ ਖ਼ਦਸ਼ਾ

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਝੋਨੇ ਦੀ ਲਵਾਈ ਦਾ ਕੰਮ ਕਰਦੇ ਸਨ। ਦੋਵਾਂ ਦੇ ਆਪਸ ਵਿਚ ਪ੍ਰੇਮ ਸਬੰਧ ਬਣ ਗਏ ਪਰ ਗੁਰਮੁੱਖ ਸਿੰਘ ਸ਼ਾਦੀਸ਼ੁਦਾ ਸੀ ਅਤੇ ਤਿੰਨ ਬੱਚਿਆ ਦਾ ਬਾਪ ਸੀ ਜਦ ਕਿ ਅਮਨਦੀਪ ਕੌਰ ਅਣ-ਵਿਆਹੁਤਾ ਸੀ। ਇਸ ਕਰਕੇ ਦੋਵਾਂ ਨੂੰ ਲੱਗਾ ਹੋਣਾ ਹੈ ਕਿ ਇਨ੍ਹਾਂ ਦਾ ਪ੍ਰੇਮ ਸਿਰੇ ਨਹੀਂ ਚੜ ਸਕਣਾ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਦੇ ਪਰਿਵਾਰ ਵਾਲੇ ਇਨ੍ਹਾਂ ਸਬੰਧਾਂ ਬਾਰੇ ਜ਼ਿਆਦਾ ਕੁਝ ਨਹੀਂ ਸਨ ਜਾਣਦੇ। ਉਧਰ ਮਾਮਲੇ ਦੀ ਜਾਂਚ ਕਰ ਰਹੇ ਲੰਬੀ ਪੁਲਸ ਏ.ਐੱਸ.ਆਈ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈਕੇ ਮਲੋਟ ਸਿਵਲ ਹਸਪਤਾਲ ਵਿਚ ਭੇਜ ਦਿੱਤੀਆਂ। ਪੁਲਸ ਵਲੋਂ ਮ੍ਰਿਤਕ ਕੁੜੀ ਦੇ ਪਿਤਾ ਹਸਨ ਰਾਮ ਅਤੇ ਮ੍ਰਿਤਕ ਮੁੰਡੇ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ਾ ਦਾ ਪੋਸਟ ਮਾਰਟਮ ਕਰਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ: 2022 'ਚ ਪੰਜਾਬ ਦੀ ਰਾਜਨੀਤਕ ਪਿੱਚ 'ਤੇ ਖੁੱਲ੍ਹ ਕੇ ਬੈਟਿੰਗ ਕਰਨ ਦੇ ਰੌੰਅ 'ਚ ਨਵਜੋਤ ਸਿੱਧੂ


Shyna

Content Editor

Related News