ਜ਼ਹਿਰੀਲੀ ਵਸਤੂ ਖੁਆ ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ, ਫਿਰ ਪਿੰਡ ’ਚ ਸੁੱਟੀ ਲਾਸ਼

Friday, Oct 22, 2021 - 10:40 AM (IST)

ਜ਼ਹਿਰੀਲੀ ਵਸਤੂ ਖੁਆ ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ, ਫਿਰ ਪਿੰਡ ’ਚ ਸੁੱਟੀ ਲਾਸ਼

ਪਟਿਆਲਾ (ਬਲਜਿੰਦਰ) - ਸ਼ਹਿਰ ਦੀ ਸੇਵਕ ਕਾਲੋਨੀ ਦੇ ਰਹਿਣ ਵਾਲੇ ਅਰਜੁਨਵੀਰ ਸਿੰਘ ਧਿਆਨੋ ਉਮਰ 31 ਸਾਲ ਦਾ ਉਸ ਦੇ ਸਾਥੀਆਂ ਨੇ ਹੀ ਜ਼ਹਿਰੀਲੀ ਵਸਤੂ ਖੁਆ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਨ੍ਹਾਂ ਦੀ ਨੌਜਵਾਨ ਦੀ ਲਾਸ਼ ਨੂੰ ਨਜ਼ਦੀਕੀ ਪਿੰਡ ਲੰਗੜੋਈ ਵਿਖੇ ਸੁੱਟ ਦਿੱਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਇਸ ਮਾਮਲੇ ’ਚ ਥਾਣਾ ਪਸਿਆਣਾ ਦੀ ਪੁਲਸ ਨੇ ਅਰਜੁਨਵੀਰ ਸਿੰਘ ਧਿਆਨੋ ਦੇ ਮਾਮੇ ਕਰਮਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਚਾਂਦਨੀ ਚੌਕ ਦੀ ਸ਼ਿਕਾਇਤ ’ਤੇ ਮੁਨੀਸ਼ ਕੁਮਾਰ ਪੁੱਤਰ ਹਰਮਿੰਦਰ ਸਿੰਘ ਵਾਸੀ ਬਡੁੰਗਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੇ ਮਾਮੇ ਕਰਮਜੀਤ ਸਿੰਘ ਦਾ ਦੋਸ਼ ਹੈ ਕਿ ਉਸ ਦੇ ਭਾਣਜੇ ਨੂੰ ਇਕ ਨਹੀਂ ਸਗੋਂ 2 ਵਿਅਕਤੀ ਨਾਲ ਲੈ ਗਏ ਹਨ, ਜਿਸ ਦਾ ਉਨ੍ਹਾਂ ਬਾਅਦ ਵਿਚ ਸਾਹਮਣੇ ਆਈ ਵੀਡੀਓ ਵਿਚ ਖੁਲਾਸਾ ਕੀਤਾ। ਪੁਲਸ ਨੇ ਉਨ੍ਹਾਂ ਦੇ ਕਹਿਣ ਦੇ ਬਾਵਜੂਦ ਸਿਰਫ਼ ਮੁਨੀਸ਼ ਕੁਮਾਰ ਖ਼ਿਲਾਫ਼ ਹੀ ਕਤਲ ਦਾ ਕੇਸ ਦਰਜ ਕੀਤਾ ਹੈ। 

ਕਰਮਜੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਹਨ, ਉਥੇ ਥਾਣਾ ਪਸਿਆਣਾ ਦੀ ਪੁਲਸ ਸ਼ਰੇਆਮ ਕਾਤਲਾਂ ਨੂੰ ਛੱਡ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਬਕਾਇਦਾ ਕਤਲ ਵਾਲੇ ਦਿਨ ਦੀਆਂ ਵੀਡੀਓ ਦਿਖਾਈਆਂ ਗਈਆਂ। ਪੁਲਸ ਨੇ ਨਾ ਕਿਸੇ ਦੀ ਕਾਲ ਡਿਟੇਲ ਕੱਢੀ ਅਤੇ ਨਾ ਹੀ ਡੂੰਘਾਈ ਨਾਲ ਤਫਤੀਸ਼ ਕੀਤੀ ਅਤੇ ਸਿਰਫ ਸਾਡੇ ਨਾਲ ਭੋਲੀਆਂ ਗੱਲਾਂ ਕਰ ਕੇ ਸਾਨੂੰ ਟਾਲ ਦਿੱਤਾ। ਕਤਲ ਵਿਚ ਸ਼ਾਮਲ ਵਿਅਕਤੀਆਂ ਨੂੰ ਸ਼ਰੇਆਮ ਛੱਡ ਦਿੱਤਾ। ਮਾਮੇ ਕਰਮਜੀਤ ਸਿੰਘ ਨੇ ਐੱਸ. ਐੱਸ. ਪੀ. ਤੋਂ ਮੰਗ ਕੀਤੀ ਕਿ ਜਿਹੜੇ ਕਤਲ ਵਿਚ ਸ਼ਾਮਲ ਵਿਅਕਤੀ ਸਨ, ਉਨ੍ਹਾਂ ਖ਼ਿਲਾਫ਼ ਵੀ ਕਤਲ ਕੇਸ ’ਚ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
 


author

rajwinder kaur

Content Editor

Related News