ਪ੍ਰਧਾਨ ਮੰਤਰੀ ਵਲੋਂ ਪਾਰਦਰਸ਼ੀ ਟੈਕਸ ਮੰਚ ਦੀ ਸ਼ੁਰੂਆਤ, ਦੇਸ਼ ਵਾਸੀਆਂ ਨੂੰ ਟੈਕਸ ਅਦਾ ਕਰਨ ਦੀ ਅਪੀਲ ਕੀਤੀ
Thursday, Aug 13, 2020 - 06:40 PM (IST)
ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟੈਕਸ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਦੇ ਇਰਾਦੇ ਨਾਲ 'ਪਾਰਦਰਸ਼ੀ ਕਰ - ਇਮਾਨਦਾਰ ਦਾ ਸਨਮਾਨ' ਪਲੇਟਫਾਰਮ ਲਾਂਚ ਕੀਤਾ। ਟੈਕਸ ਸੁਧਾਰਾਂ ਵੱਲ ਇਹ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਟੈਕਸ ਭੁਗਤਾਨ ਕਰਨ ਵਾਲਿਆਂ ਲਈ ਇਕ ਚਾਰਟਰ (ਅਧਿਕਾਰ ਪੱਤਰ) ਦੀ ਘੋਸ਼ਣਾ ਵੀ ਕੀਤੀ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅੱਗੇ ਵਧਣ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 130 ਕਰੋੜ ਲੋਕਾਂ ਦੇ ਦੇਸ਼ ਵਿਚ ਸਿਰਫ 1.5 ਕਰੋੜ ਲੋਕ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ, 'ਅੱਜ ਤੋਂ ਸ਼ੁਰੂ ਹੋ ਰਹੇ ਨਵੇਂ ਸਿਸਟਮ, ਨਵੀਆਂ ਸਹੂਲਤਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ। ਇਹ ਦੇਸ਼ਵਾਸੀਆਂ ਦੇ ਜੀਵਨ ਵਿਚ ਸਰਕਾਰ ਦੇ ਦਖ਼ਲ ਨੂੰ ਘੱਟ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ।'
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਚੱਲ ਰਹੇ ਢਾਂਚਾਗਤ ਸੁਧਾਰਾਂ ਦੀ ਪ੍ਰਕਿਰਿਆ ਅੱਜ ਇੱਕ ਨਵੇਂ ਪੜਾਅ 'ਤੇ ਪਹੁੰਚ ਗਈ ਹੈ। 21 ਵੀਂ ਸਦੀ ਦੇ ਟੈਕਸ ਪ੍ਰਣਾਲੀ ਦੀ ਇਹ ਨਵੀਂ ਵਿਵਸਥਾ ਅੱਜ ਤੋਂ ਸ਼ੁਰੂ ਕੀਤੀ ਗਈ ਹੈ। ਇਸ ਪਲੇਟਫਾਰਮ 'ਚ ਫੇਸਲੈੱਸ ਅਸੈਸਮੈਂਟ, ਫੇਸਲੈੱਸ ਅਪੀਲ ਅਤੇ ਟੈਕਸਪੇਅਰਸ ਚਾਰਟਰ ਵਰਗੇ ਵੱਡੇ ਸੁਧਾਰ ਹਨ। ਫੇਸਲੈਸ ਅਸੈਸਮੈਂਟ ਅਤੇ ਟੈਕਸ ਅਦਾ ਕਰਨ ਵਾਲਾ ਚਾਰਟਰ ਅੱਜ ਤੋਂ ਲਾਗੂ ਹੋ ਗਿਆ ਹੈ।
ਇਹ ਵੀ ਦੇਖੋ: 15 ਹਜ਼ਾਰ ਤੱਕ ਕਮਾਉਣ ਵਾਲਿਆਂ ਨੂੰ ਸਰਕਾਰ ਹਰ ਸਾਲ ਦੇਵੇਗੀ 36 ਹਜ਼ਾਰ, ਜਾਣੋ ਕੀ ਹੈ ਸਕੀਮ
ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਟੈਕਸ ਪ੍ਰਣਾਲੀ 'ਚਿਹਰਾਹੀਣ' ਬਣ ਰਹੀ ਹੈ। ਇਹ ਟੈਕਸਦਾਤਾ ਨੂੰ ਨਿਰਪੱਖਤਾ ਅਤੇ ਵਿਸ਼ਵਾਸ ਦੇਣ ਵਾਲਾ ਹੈ। ਉਨ੍ਹਾਂ ਕਿਹਾ, “ਟੈਕਸ ਮਸਲਿਆਂ ਵਿਚ ਬਿਨਾਂ ਆਹਮੋ-ਸਾਹਮਣੇ ਦੇ ਅਪੀਲ(ਚਿਹਰਾਹੀਣ ਅਪੀਲ) ਦੀ ਸਹੂਲਤ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮਦਿਨ ਤੋਂ ਪੂਰੇ ਦੇਸ਼ ਭਰ ਵਿਚ ਨਾਗਰਿਕਾਂ ਲਈ ਉਪਲਬਧ ਹੋਵੇਗੀ।'
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਇਮਾਨਦਾਰ ਟੈਕਸਦਾਤਾ ਦੇਸ਼ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਦੇਸ਼ ਦੇ ਇਮਾਨਦਾਰ ਟੈਕਸ ਅਦਾ ਕਰਨ ਵਾਲਿਆਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ, ਤਾਂ ਉਹ ਅੱਗੇ ਵਧਦਾ ਹੈ। ਇਸ ਨਾਲ ਦੇਸ਼ ਦਾ ਵਿਕਾਸ ਵੀ ਹੁੰਦਾ ਹੈ।
ਟੈਕਸ ਚਾਰਟਰ ਦੀ ਘੋਸ਼ਣਾ ਕਰਦਿਆਂ, ਉਨ੍ਹਾਂ ਨੇ ਕਿਹਾ, 'ਇਸ ਦੇ ਜ਼ਰੀਏ ਨਿਰਪੱਖ, ਸੁਹਿਰਦ ਅਤੇ ਤਰਕਸ਼ੀਲ ਵਿਵਹਾਰ ਦਾ ਭਰੋਸਾ ਦਿੱਤਾ ਗਿਆ ਹੈ'। ਭਾਵ ਆਮਦਨ ਟੈਕਸ ਵਿਭਾਗ ਨੂੰ ਹੁਣ ਟੈਕਸਦਾਤਾ ਦੇ ਸਨਮਾਨ ਅਤੇ ਸੰਵੇਦਨਸ਼ੀਲਤਾ ਨਾਲ ਧਿਆਨ ਰੱਖਣਾ ਹੋਵੇਗਾ। 'ਪ੍ਰਧਾਨ ਮੰਤਰੀ ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਅੱਗੇ ਵਧਣ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦੀ ਵੀ ਅਪੀਲ ਕੀਤੀ।'
ਇਹ ਵੀ ਦੇਖੋ: ਚੀਨ ਦਾ ਸਰਕਾਰੀ ਮੀਡੀਆ ਅੰਕੜਿਆਂ ਨਾਲ ਕਰ ਰਿਹੈ ਖਿਲਵਾੜ, ਸਾਹਮਣੇ ਆਇਆ ਵੱਡਾ ਝੂਠ
ਇਮਾਨਦਾਰ ਦਾ ਸਨਮਾਨ
ਦੇਸ਼ ਦਾ ਇਮਾਨਦਾਰ ਟੈਕਸਦਾਤਾ ਰਾਸ਼ਟਰ ਨਿਰਮਾਣ ਵਿਚ ਇਕ ਵੱਡੀ ਭੂਮਿਕਾ ਅਦਾ ਕਰਦਾ ਹੈ। ਜਦੋਂ ਟੈਕਸਦਾਤਾਵਾਂ ਦਾ ਜੀਵਨ ਅਸਾਨ ਹੋ ਜਾਂਦਾ ਹੈ, ਇਹ ਅੱਗੇ ਵਧਦਾ ਹੈ ਤਾਂ ਦੇਸ਼ ਵੀ ਅੱਗੇ ਵਧਦਾ ਹੈ। ਅੱਜ ਤੋਂ ਸ਼ੁਰੂ ਹੋਏ ਨਵੇਂ ਪ੍ਰਬੰਧ ਘੱਟੋ-ਘੱਟ ਪ੍ਰਸ਼ਾਸਨ ਅਤੇ ਵੱਧ ਤੋਂ ਵੱਧ ਸ਼ਾਸਨ ਚਲਾਉਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਦੇਸ਼ ਵਾਸੀਆਂ ਦੇ ਜੀਵਨ ਤੋਂ ਸਰਕਾਰ ਦੀ ਦਖਲਅੰਦਾਜ਼ੀ ਨੂੰ ਘਟਾਉਣ ਵੱਲ ਵੀ ਇਹ ਸਰਕਾਰ ਦਾ ਇਕ ਵੱਡਾ ਕਦਮ ਹੈ।
ਭਾਰਤ 'ਤੇ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵਧਿਆ
ਪ੍ਰਧਾਨ ਮੰਤਰੀ ਨੇ ਕਿਹਾ, ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵੀ ਭਾਰਤ 'ਤੇ ਵੱਧ ਰਿਹਾ ਹੈ। ਕੋਰੋਨਾ ਆਫ਼ਤ ਦੌਰਾਨ ਭਾਰਤ ਵਿਚ ਵੱਡੇ ਪੱਧਰ 'ਤੇ ਐਫ.ਡੀ.ਆਈ. ਦਾ ਆਉਣਾ ਇਸਦਾ ਸਬੂਤ ਹੈ।
1500 ਤੋਂ ਵੱਧ ਕਾਨੂੰਨ ਖ਼ਤਮ ਕੀਤੇ ਗਏ
ਸੋਚ ਅਤੇ ਪਹੁੰਚ(approach) ਦੋਵੇਂ ਬਦਲ ਗਏ ਹਨ। ਸਾਡੇ ਲਈ ਸੁਧਾਰ ਦਾ ਅਰਥ ਇਹ ਹੈ ਕਿ ਇਹ ਨੀਤੀਗਤ ਅਧਾਰਤ ਹੋਣਾ ਚਾਹੀਦਾ ਹੈ। ਟੁਕੜਿਆਂ ਵਿਚ ਨਹੀਂ ਸਗੋਂ ਇਸ ਲਈ ਇੱਕ ਸੁਧਾਰ ਦੂਸਰੇ ਦਾ ਅਧਾਰ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਇਕ ਵਾਰ ਸੁਧਾਰ ਕਰਕੇ ਰੁਕ ਗਏ। ਇਹ ਇੱਕ ਚੱਲ ਰਹੀ ਪ੍ਰਕਿਰਿਆ ਹੈ। ਪਿਛਲੇ ਕੁੱਝ ਸਾਲਾਂ ਵਿਚ ਦੇਸ਼ ਵਿਚ 1500 ਤੋਂ ਵੱਧ ਕਾਨੂੰਨ ਖ਼ਤਮ ਕੀਤੇ ਜਾ ਚੁੱਕੇ ਹਨ। ਈਜ਼ ਆਫ ਡੂਇੰਗ ਵਿਚ ਕੁਝ ਸਾਲ ਪਹਿਲਾਂ ਭਾਰਤ 134 ਵੇਂ ਨੰਬਰ 'ਤੇ ਸੀ। ਅੱਜ ਭਾਰਤ ਦੀ ਰੈਂਕਿੰਗ 63 ਹੈ। ਇਸ ਦੇ ਪਿੱਛੇ ਸੁਧਾਰ ਦੀ ਪ੍ਰਕਿਰਿਆ ਹੈ।
ਇਹ ਵੀ ਦੇਖੋ: ਕੈਮਰਾ-ਲੈਪਟਾਪ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ