PM ਮੋਦੀ ਅੱਜ ਰੱਖਣਗੇ ਫ਼ਿਰੋਜ਼ਪੁਰ ਦੇ PGI ਸੈਂਟਰ ਦੀ ਨੀਂਹ, 2022 ''ਚ ਸੁਰੱਖਿਆ ਕੋਤਾਹੀ'' ਕਾਰਨ ਪਰਤੇ ਸੀ ਵਾਪਸ
Sunday, Feb 25, 2024 - 03:33 AM (IST)
ਫਿਰੋਜ਼ਪੁਰ - ਫਿਰੋਜ਼ਪੁਰ-ਮੋਗਾ ਰੋਡ ’ਤੇ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦੀ ਉਸਾਰੀ ਲਈ 490 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਅਤੇ ਇਹ ਪ੍ਰਾਜੈਕਟ 2026 ਤੱਕ ਬਣ ਕੇ ਤਿਆਰ ਹੋ ਜਾਵੇਗਾ। ਪੀਜੀਆਈ ਸੈਟੇਲਾਈਟ ਸੈਂਟਰ ਦੀ ਸਥਾਪਨਾ ਨਾਲ ਫ਼ਿਰੋਜ਼ਪੁਰ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪੱਖੋਂ ਲਾਭ ਹੋਵੇਗਾ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਵੱਡੀ ਖ਼ਬਰ, ਹਰਿਆਣਾ 'ਚ ਮੁੜ ਬਹਾਲ ਹੋਈ ਇੰਟਰਨੈੱਟ ਸੇਵਾ
ਦੱਸ ਦਈਏ ਕਿ 5 ਜਨਵਰੀ 2022 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਨੀਂਹ ਪੱਥਰ ਰੱਖਣ ਲਈ ਫ਼ਿਰੋਜ਼ਪੁਰ ਆਏ ਸਨ ਪਰ ਰਸਤੇ ਵਿੱਚ ਹੀ ਕਿਸਾਨਾਂ ਦੇ ਵਿਰੋਧ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਿਲਾ ਵਾਪਸ ਚਲਾ ਗਿਆ। ਕਰੀਬ 2 ਸਾਲਾਂ ਬਾਅਦ ਅੱਜ 25 ਫਰਵਰੀ 2024 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਫਿਰੋਜ਼ਪੁਰ-ਮੋਗਾ ਰੋਡ 'ਤੇ ਬਣ ਰਹੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ - ਹੁਣ 'ਪੈਲੇਸ ਆਨ ਵ੍ਹੀਲਜ਼' 'ਚ ਵੀ ਹੋ ਸਕਦੀ ਹੈ 'ਡੈਸਟੀਨੇਸ਼ਨ ਵੈਡਿੰਗ', ਖੂਬਸੂਰਤ ਪਲਾਂ ਨੂੰ ਬਣਾਓ ਯਾਦਗਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।