PM ਮੋਦੀ ਦੀ USA ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਲਿਆਉਣ ਦੀ ਤਸਵੀਰ ਹੋਈ ਵਾਇਰਲ

Tuesday, Sep 28, 2021 - 11:32 AM (IST)

ਅੰਮ੍ਰਿਤਸਰ (ਜ.ਬ) - ਬੀਤੇ ਦਿਨੀਂ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ’ਤੇ ਗਏ ਸਨ, ਜਿਥੇ ਅਮਰੀਕਾ ਦੇ ਪ੍ਰਧਾਨ ਮੰਤਰੀ ਜੋ ਬਾਈਡੇਨ ਨਾਲ ਦੋਸਤੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਦੇ ਨਾਲ-ਨਾਲ ਉਨ੍ਹਾਂ ਸੰਯੁਕਤ ਰਾਸ਼ਟਰ ਵਿਚ ਕਾਮਯਾਬੀ ਦੇ ਝੰਡੇ ਵੀ ਗੱਡੇ ਸਨ। ਜ਼ਿਕਰਯੋਗ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਅਮਰੀਕਾ ਤੋਂ 157 ਕਲਾ ਕ੍ਰਿਤੀਆਂ ਦੀ ਵਿਰਾਸਤ ਵੀ ਲੈ ਕੇ ਆਏ ਹਨ। ਸੂਤਰਾਂ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਲਾ ਕ੍ਰਿਤੀਆਂ ਸਮੱਗਲਿੰਗ ਅਤੇ ਚੋਰੀ ਜ਼ਰੀਏ ਅਮਰੀਕਾ ਪਹੁੰਚੀਆਂ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਸੰਸਕ੍ਰਿਤਕ ਵਸਤੂਆਂ ਦੇ ਨਾਜਾਇਜ਼ ਕਾਰੋਬਾਰ, ਚੋਰੀ ਤੇ ਸਮੱਗਲਿੰਗ ਨਾਲ ਨਜਿੱਠਣ ਲਈ ਯਤਨਾਂ ਨੂੰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟ ਕੀਤੀ।

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਿਰੀ ਸਾਹਿਬ ਬਾਰੇ ਕਿਹਾ ਜਾ ਰਿਹਾ ਹੈ ਕਿ ਜੋ ਸਿਰੀ ਸਾਹਿਬ ਪ੍ਰਧਾਨ ਮੰਤਰੀ ਇਨ੍ਹਾਂ ਦੁਰਲੱਭ ਕਲਾ ਕ੍ਰਿਤੀਆਂ ਦੇ ਨਾਲ ਲੈ ਕੇ ਆਏ ਹਨ, ਉਸ ’ਤੇ ਫਾਰਸੀ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਨਾਂ ਉਕਰਿਆ ਹੈ। ਪਾਠਕਾਂ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹੁੰਦੇ ਹਾਂ ਕਿ ਇਸ ਸਿਰੀ ਸਾਹਿਬ ’ਤੇ ਅਠਾਰਵੀਂ ਸਦੀ ਉੱਕਰੀ ਹੈ, ਜਦੋਂਕਿ ਇਤਿਹਾਸਕਾਰਾਂ ਮੁਤਾਬਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1644 ਈਸਵੀਂ ’ਚ ਜੋਤੀ ਜੋਤਿ ਸਮਾ ਗਏ ਸਨ। ਇਸ ਲਈ ਇਸ ਬਾਰੇ ਖੋਜਕਾਰਾਂ ਨੂੰ ਆਪਣੇ ਤਜ਼ਰਬੇ ਦੇ ਅਧਾਰ ’ਤੇ ਪੂਰੀ ਪੜਤਾਲ ਦੇ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚ ਕੇ ਸਾਬਤ ਕਰਨਾ ਚਾਹੀਦਾ ਹੈ ਕਿ ਇਹ ਸਿਰੀ ਸਾਹਿਬ ਵਾਕਿਆ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹੈ। ਜੇਕਰ ਹੈ ਤਾਂ ਇਹ ਗੁਰੂ ਘਰ ਵਿੱਚ ਹੀ ਸੁਸ਼ੋਭਿਤ ਹੋਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

ਬਿਨਾਂ ਕਿਸੇ ਸਬੂਤ ਦੇ ਮੈਂ ਕੁਝ ਨਹੀਂ ਕਹਿ ਸਕਦੀ : ਬੀਬੀ ਜਗੀਰ ਕੌਰ
ਇਸ ਬਾਰੇ ਜਦ ਟੈਲੀਫੋਨ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਨੋਟਿਸ ਵਿਚ ਹਾਲੇ ਤੱਕ ਕੋਈ ਅਜਿਹੀ ਗੱਲ ਨਹੀਂ ਹੈ। ਮੈਂ ਇਕ ਜ਼ਿੰਮੇਵਾਰ ਅਹੁਦੇ ’ਤੇ ਤਾਇਨਾਤ ਹਾਂ ਤੇ ਬਿਨਾਂ ਕਿਸੇ ਸਬੂਤ ਦੇ ਜਾਂ ਬਿਨਾਂ ਖੋਜ ਦੇ ਮੈਂ ਕੁਝ ਨਹੀਂ ਕਹਿ ਸਕਦੀ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ
 


rajwinder kaur

Content Editor

Related News